ਨਵੀਂ ਦਿੱਲੀ, 9 ਨਵੰਬਰ
ਹਵਾ ਦੀ ਰਫ਼ਤਾਰ ਹੌਲੀ ਰਹਿਣ ਅਤੇ ਪਰਾਲੀ ਸਾੜੇ ਜਾਣ ਕਾਰਨ ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਦਾ ਪੱਧਰ ਲਗਾਤਾਰ ਪੰਜਵੇਂ ਦਿਨ ਵੀ ‘ਅਤਿ ਮਾੜਾ’ ਹੈ। ਸ਼ਹਿਰ ਵਿੱਚ ਸਵੇਰੇ 9 ਵਜੇ ਹਵਾ ਦਾ ਪੱਧਰ(ਏਕਿਊਆਈ)469 ਦਰਜ ਕੀਤਾ ਗਿਆ। ਐਤਵਾਰ ਨੂੰ ਔਸਤ ਹਵਾ ਦਾ ਪੱਧਰ 416 ਦਰਜ ਕੀਤਾ ਗਿਆ ਸੀ। ਸ਼ਨਿਚਰਵਾਰ ਨੂੰ ਇਹ 427, ਸ਼ੁੱਕਰਵਾਰ ਨੂੰ 406 ਅਤੇ ਵੀਰਵਾਰ ਨੂੰ 450 ਦਰਜ ਕੀਤਾ ਗਿਆ, ਜੋ ਬੀਤੇ 15 ਨਵੰਬਰ ਤੋਂ ਹੁਣ ਤਕ ਸਭ ਤੋਂ ਵਧ ਹੈ। ਉਦੋਂ ਹਵਾ ਦਾ ਪੱਧਰ 458 ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 0-50 ਵਿਚਾਲੇ ਏਕਿਊਆਈ ਨੂੰ ‘ਚੰਗਾ’, 51-100 ਵਿਚਾਲੇ ‘ਠੀਕ’, 101-200 ਵਿਚਾਲੇ ‘ਮੱਧਮ’, 201-300 ਵਿਚਾਲੇ ‘ਖਰਾਬ’, 301-400 ਵਿਚਾਲੇ ‘ਬਹੁਤ ਖਰਾਬ’ ਅਤੇ 401-500 ਵਿਚਾਲੇ ‘ਗੰਭੀਰ’ ਮੰਨਿਆ ਜਾਂਦਾ ਹੈ। -ਪੀਟੀਆਈ