ਪੱਤਰ ਪ੍ਰੇਰਕ
ਨਵੀਂ ਦਿੱਲੀ 8 ਨਵੰਬਰ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੈਰ-ਹੁਨਰਮੰਦ, ਅਰਧ-ਹੁਨਰਮੰਦ ਤੇ ਹੁਨਰਮੰਦ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ’ਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ਕੋਵਿਡ-19 ਮਹਾਮਾਰੀ ਤੇ ਮਹਿੰਗਾਈ ਦੇ ਪ੍ਰਭਾਵ ਤੋਂ ਬਚਣ ਵਿੱਚ ਮਦਦ ਮਿਲੇਗੀ। ਵਾਧੇ ਨਾਲ ਗੈਰ -ਹੁਨਰਮੰਦ ਕਾਮਿਆਂ ਦੀ ਮਾਸਿਕ ਉਜਰਤ 15,908 ਰੁਪਏ ਤੋਂ ਵੱਧ ਕੇ 16,064 ਰੁਪਏ, ਅਰਧ-ਹੁਨਰਮੰਦ ਕਾਮਿਆਂ ਦੀ ਮਾਸਿਕ ਉਜਰਤ 17,537 ਰੁਪਏ ਤੋਂ ਵਧ ਕੇ 17,693 ਰੁਪਏ ਤੇ ਹੁਨਰਮੰਦ ਕਾਮਿਆਂ ਦੀ ਮਹੀਨਾਵਾਰ ਤਨਖਾਹ 19,291 ਰੁਪਏ ਤੋਂ ਵਧ ਕੇ 19,473 ਰੁਪਏ ਹੋ ਜਾਵੇਗੀ। ਸ੍ਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ’ਚ ਮਜ਼ਦੂਰਾਂ ਨੂੰ ਦਿੱਤੀ ਜਾਣ ਵਾਲੀ ਘੱਟੋ-ਘੱਟ ਉਜਰਤ ਦੇਸ਼ ਦੇ ਕਿਸੇ ਵੀ ਰਾਜ ਨਾਲੋਂ ਵੱਧ ਹੈ।