ਨਵੀ ਦਿੱਲੀ, 6 ਜਨਵਰੀ
ਦਿੱਲੀ ਹਾਈ ਕੋਰਟ ਨੇ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਵੱਲੋਂ ਏਅਰ ਇੰਡੀਆ ਅਪਵੇਸ਼ ਪ੍ਰਕਿਰਿਆ ’ਤੇ ਰੋਕ ਲਾਉਣ ਦੀ ਮੰਗ ਕਰਦੀ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਸਵਾਮੀ ਨੇ ਪਟੀਸ਼ਨ ’ਚ ਕਥਿਤ ਦੋਸ਼ ਲਾਇਆ ਸੀ ਕਿ ਸਰਕਾਰ ਵੱਲੋਂ ਹਵਾਈ ਕਰੀਅਰ ਦੀ ਕੀਮਤ ਦੇ ਮੁਲਾਂਕਣ ਲਈ ਅਪਣਾਇਆ ਗਿਆ ਤਰੀਕਾ ਮਰਮਰਜ਼ੀ ਵਾਲਾ, ਗ਼ੈਰਕਾਨੂੰਨੀ ਅਤੇ ਜਨਤਕ ਹਿੱਤਾਂ ਦੇ ਖ਼ਿਲਾਫ਼ ਸੀ। ਪਟੀਸ਼ਨ ਰੱਦ ਕਰਨ ਦਾ ਹੁਕਮ ਚੀਫ਼ ਜਸਟਿਸ ਡੀ.ਐੱਨ. ਪਟੇਲ ਅਤੇ ਜਸਟਿਸ ਜਯੋਤੀ ਸਿੰਘ ਦੇ ਬੈਂਚ ਵੱੱਲੋਂ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਤਫ਼ਸੀਲ ਵਿੱਚ ਜਾਣਕਾਰੀ ਅਪਲੋਡ ਕੀਤੀ ਜਾਵੇਗੀ। ਬੈਂਚ ਨੇ ਕਿਹਾ, ‘ਡਾ. ਸੁਬਰਾਮਨੀਅਮ ਸਵਾਮੀ, ਸ੍ਰੀਮਾਨ, ਅਸੀਂ ਤੁਹਾਡਾ ਇਹ ਮਾਮਲਾ ਖਾਰਜ ਕਰ ਰਹੇ ਹਾਂ।’’ ਅਦਾਲਤ ਨੇ 4 ਜਨਵਰੀ ਨੂੰ ਇਸ ਮਾਮਲੇ ’ਚ ਸੁਬਰਾਮਨੀਅਮ ਸਵਾਮੀ ਦੇ ਨਾਲ ਹੀ ਸੌਲੀਸਿਟਰ ਜਨਰਲ ਤੁਸ਼ਾਰ ਮਹਿਲਾ ਅਤੇ ਟੈਲੇਸ ਪ੍ਰਾਈਵੇਟ ਲਿਮਿਟਡ ਵੱਲੋਂ ਪੇਸ਼ ਹੋਏ ਵਕੀਲ ਹਰੀਸ਼ ਸਾਲਵੇ ਦੀਆਂ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸਵਾਮੀ ਨੇ ਇਸ ਪ੍ਰਕਿਰਿਆ ਵਿੱਚ ਅਧਿਕਾਰੀਆਂ ਦੀ ਭੁੂਮਿਕਾ ਅਤੇ ਕੰਮ ਦੀ ਸੀਬੀਆਈ ਜਾਂਚ ਦੇ ਮੰਗ ਅਤੇ ਤਫ਼ਸੀਲ ਰਿਪੋਰਟ ਅਦਾਲਤ ’ਚ ਪੇਸ਼ ਕਰਨ ਦੀ ਮੰਗ ਵੀ ਕੀਤੀ ਸੀ। ਕੇਂਦਰ ਅਤੇ ਟੈਲੇਸ ਪ੍ਰਾਈਵੇਟ ਲਿਮਿਟਡ ਦੇ ਵਕੀਲ ਨੇ ਪਟੀਸ਼ਨ ਦਾ ਵਿਰੋਧ ਕੀਤਾ ਸੀ। -ਪੀਟੀਆਈ