ਨਵੀਂ ਦਿੱਲੀ, 9 ਸਤੰਬਰ
ਕਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਦਿੱਲੀ ਮੈਟਰੋ ਦੀ ਬਲਿਊ ਲਾਈਨ ਅਤੇ ਪਿੰਕ ਲਾਈਨ ‘ਤੇ ਸੀਮਤ ਸੇਵਾਵਾਂ ਬੁੱਧਵਾਰ ਨੂੰ 171 ਦਿਨਾਂ ਬਾਅਦ ਮੁੜ ਸ਼ੁਰੂ ਹੋ ਗਈਆਂ। ਪਹਿਲੇ ਪੜਾਅ ਵਿਚ ਇਨ੍ਹਾਂ ਲਾਈਨਾਂ ‘ਤੇ ਰੇਲ ਗੱਡੀਆਂ ਸਵੇਰੇ 7 ਵਜੇ ਤੋਂ 11 ਵਜੇ ਅਤੇ ਸ਼ਾਮ 4 ਵਜੇ ਤੋਂ 8 ਵਜੇ ਤੱਕ ਚੱਲਣਗੀਆਂ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਟਵੀਟ ਕੀਤਾ, “ਬਲਿਊ ਅਤੇ ਪਿੰਕ ਲਾਈਨਾਂ ਦੀਆਂ ਸੇਵਾਵਾਂ ਅੱਜ ਬਹਾਲ ਕਰ ਦਿੱਤੀਆਂ ਗਈਆਂ ਹਨ।