ਨਵੀਂ ਦਿੱਲੀ, 14 ਦਸੰਬਰ
ਲੋਕ ਸਭਾ ‘ਚ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਹੇਠਾਂ ਛਾਲ ਮਾਰਨ ਅਤੇ ਕੈਨ ‘ਚੋਂ ਧੂੰਆਂ ਫੈਲਾਉਣ ਦੇ ਮਾਮਲੇ ‘ਚ ਦਿੱਲੀ ਪੁਲੀਸ ਅੱਜ ਲਗਾਤਾਰ ਦੂਜੇ ਦਿਨ ਛੇੇਵੇਂ ਮੁਲਜ਼ਮ ਦੀ ਗ੍ਰਿਫ਼ਤਾਰ ਲਈ ਛਾਪੇਮਾਰੀ ਕਰ ਰਹੀ ਹੈ। ਪੁਲੀਸ ਨੇ ਦੱਸਿਆ ਕਿ ਕੋਲਕਾਤਾ ਨਿਵਾਸੀ ਲਲਿਤ ਝਾਅ ਪੇਸ਼ੇ ਤੋਂ ਅਧਿਆਪਕ ਹੈ ਅਤੇ ਸੁਰੱਖਿਆ ਉਲੰਘਣਾ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਹੈ। ਲਲਿਤ ਅਤੇ ਹੋਰ ਮੁਲਜ਼ਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੋਂ ਪ੍ਰਭਾਵਿਤ ਸਨ ਅਤੇ ਅਜਿਹਾ ਕਾਰਾ ਕਰਨਾ ਚਾਹੁੰਦੇ ਸਨ, ਜਿਸ ਨਾਲ ਦੇਸ਼ ਦਾ ਧਿਆਨ ਉਸ ਵੱਲ ਆਵੇ। ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਹਾਲੇ ਤੱਕ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਉਨ੍ਹਾਂ ਦਾ ਕਿਸੇ ਅਤਿਵਾਦੀ ਸਮੂਹ ਨਾਲ ਸਬੰਧ ਹੈ।