ਨਵੀਂ ਦਿੱਲੀ, 21 ਮਈ
ਆਮ ਆਦਮੀ ਪਾਰਟੀ (ਆਪ) ਦੀ ਨੇਤਾ ਅਤੇ ਸੰਸਦ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੂੰ ਉਸ ਦਾ ਆਈਫੋਨ ਡਾਟਾ ਮੁੜ ਹਾਸਲ ਕਰਨ ਲਈ ਮੁੰਬਈ ਲਿਜਾਇਆ ਜਾਂਦਾ ਸੀ। ਮੁੱਖ ਮੰਤਰੀ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਰਾਜ ਸਭਾ ਮੈਂਬਰ ਮਾਲੀਵਾਲ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਬਿਭਵ ਕੁਮਾਰ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਹੈ। ਉਸ ਨੇ ਮੁੰਬਈ ‘ਚ ਆਪਣੇ ਫੋਨ ਨੂੰ ਫਾਰਮੈਟ ਕੀਤਾ ਸੀ ਜਾਂ ਡਾਟਾ ਕਿਸੇ ਹੋਰ ਡਿਵਾਈਸ ‘ਤੇ ਭੇਜ ਦਿੱਤਾ ਸੀ। ਪੁਲੀਸ ਨੇ ਦੱਸਿਆ ਕਿ ਬਿਭਵ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਗਿਆ ਸੀ ਪਰ ਫ਼ੋਨ ‘ਫਾਰਮੈਟ’ ਹੋ ਚੁੱਕਾ ਸੀ।