ਨਵੀਂ ਦਿੱਲੀ, 16 ਫਰਵਰੀ
ਟੂਲਕਿੱਟ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਵੀਡੀਓ ਕਾਨਫਰੰਸ ਲਈ ਵਰਤੇ ਗਏ ਐਪ ਜ਼ੂਮ ਨੂੰ ਪੱਤਰ ਭੇਜਿਆ ਹੈ ਤੇ 11 ਜਨਵਰੀ ਨੂੰ ਆਨਲਾਈਨ ਬੈਠਕ ਵਿੱਚ ਸ਼ਾਮਲ ਲੋਕਾਂ ਸਬੰਧੀ ਜਾਣਕਾਰੀ ਮੰਗੀ ਹੈ। ਪੁਲੀਸ ਮੁਤਾਬਕ ਖਾਲਿਸਤਾਨੀ ਪੱਖੀ ਸਮੂਹ ਦੁਆਰਾ ਕਥਿਤ ਤੌਰ ‘ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ 11 ਜਨਵਰੀ ਜ਼ੂਮ ਕਾਨਫਰੰਸ ਕੀਤੀ ਗਈ ਸੀ। ਪੁਲੀਸ ਨੇ ਦੋਸ਼ ਲਾਇਆ ਕਿ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜਨੀਅਰ ਸ਼ਾਂਤਨੂ ਸਣੇ 70 ਦੇ ਕਰੀਬ ਲੋਕ ਸਨ, ਜੋ ਰਾਸ਼ਟਰੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਦੀ ਹਿੰਸਾ ਤੋਂ ਕੁਝ ਦਿਨ ਪਹਿਲਾਂ ਜ਼ੂਮ ਐਪ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।