ਨਵੀਂ ਦਿੱਲੀ, 10 ਨਵੰਬਰ
ਦਿੱਲੀ ਦੀ ਕੋਰਟ ਨੇ ਫਰਵਰੀ ਮਹੀਨੇ ਫਿਰਕੂ ਦੰਗਿਆਂ ਦੌਰਾਨ ਦਿੱਲੀ ਪੁਲੀਸ ਦੇ ਹੈੱਡ ਕਾਂਸਟੇਬਲ ’ਤੇ ਪਿਸਤੌਲ ਤਾਨਣ ਵਾਲੇ ਸ਼ਾਹਰੁਖ਼ ਪਠਾਨ ਦੀਆਂ ਅੰਤਰਿਮ ਜ਼ਮਾਨਤ ਲਈ ਦਿੱਤੀਆਂ ਦੋ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਹੈ। ਪਹਿਲੀ ਅਰਜ਼ੀ ਹੈੱਡ ਕਾਂਸਟੇਬਲ ਦੀਪਕ ਦਹੀਆ ’ਤੇ ਪਿਸਤੌਲ ਤਾਨਣ ਨਾਲ ਸਬੰਧਤ ਕੇਸ ਬਾਰੇ ਸੀ ਜਦੋਂਕਿ ਦੂਜੀ ਅਰਜ਼ੀ ਜਾਫ਼ਰਾਬਾਦ ਖੇਤਰ ਵਿੱਚ 24 ਫਰਵਰੀ ਨੂੰ ਹੋਈ ਫਿਰਕੂ ਹਿੰਸਾ ਦੌਰਾਨ ਰੋਹਿਤ ਸ਼ਰਮਾ ਨਾਂ ਦੇ ਸ਼ਖਸ ਦੇ ਗੋਲੀ ਲੱਗਣ ਕਰਕੇ ਜ਼ਖ਼ਮੀ ਹੋਣ ਨਾਲ ਸਬੰਧਤ ਸੀ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਕਿਹਾ ਕਿ ਦੋਸ਼ ਕਾਫ਼ੀ ਗੰਭੀਰ ਹਨ ਤੇ ਮੁਲਜ਼ਮ ਦੇ ਉਡਾਰੀ ਮਾਰ ਜਾਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਅਰਜ਼ੀਆਂ ਰੱਦ ਕੀਤੀਆਂ ਜਾਂਦੀਆਂ ਹਨ। -ਪੀਟੀਆਈ