ਨਵੀਂ ਦਿੱਲੀ, 3 ਫਰਵਰੀ
ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਰਾਜਦੀਪ ਸਰਦੇਸਾਈ ਸਣੇ ਕਈ ਹੋਰ ਪੱਤਰਕਾਰਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਦਰਜ ਐੱਫਆਈਆਰਜ਼ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਦਿੱਲੀ ਪੁਲੀਸ ਨੇ ਥਰੂਰ, ਸਰਦੇਸਾਈ, ‘ਦਿ ਕਾਰਵਾਂ’ ਅਤੇ ਹੋਰਨਾਂ ਖ਼ਿਲਾਫ਼ 30 ਜਨਵਰੀ ਨੂੰ ਸਥਾਨਕ ਵਾਸੀ ਚਿਰੰਜੀਵ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। -ਏਜੰਸੀ