ਨਵੀਂ ਦਿੱਲੀ, 10 ਅਕਤੂਬਰ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫਿਲਮ ਨਿਰਮਾਤਾ ਸਾਜਿਦ ਖਾਨ ਨੂੰ ਰਿਐਲਟੀ ਸ਼ੋਅ ਬਿੱਗ ਬੌਸ ਵਿਚੋਂ ਬਾਹਰ ਕੀਤਾ ਜਾਵੇ। ਮਾਲੀਵਾਰ ਨੇ ਦੋਸ਼ ਲਾਇਆ ਹੈ ਕਿ ਮੀ ਟੂ ਮੁਹਿੰਮ ਦੌਰਾਨ ਕਈ ਔਰਤਾਂ ਨੇ ਫਿਲਮ ਨਿਰਮਾਤਾ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਬਿੱਗ ਬੌਸ ਦਾ 16ਵਾਂ ਸੀਜ਼ਨ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਇਆ ਹੈ ਅਤੇ ਅਦਾਕਾਰ ਸਲਮਾਨ ਖ਼ਾਨ ਇਸ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ। ਮਾਲੀਵਾਲ ਨੇ ਟਵੀਟ ਕੀਤਾ, ‘‘ ਮੀ ਟੂ ਮੁਹਿੰਮ ਦੌਰਾਨ 10 ਔਰਤਾਂ ਨੇ ਸਾਜਿਦ ਖ਼ਾਨ ਖਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਹ ਸਾਰੀਆਂ ਸ਼ਿਕਾਇਤਾਂ ਤੋਂ ਸਾਜਿਦ ਦੀ ਘਿਣਾਉਣੀ ਮਾਨਸਿਕਤਾ ਸਪਸ਼ਟ ਹੁੰਦੀ ਹੈ। ਹੁਣ ਇਸ ਵਿਅਕਤੀ ਨੂੰ ਬਿੱਗ ਬੌਸ ਵਿੱਚ ਥਾਂ ਮਿਲੀ ਹੈ, ਜੋ ਗਲਤ ਹੈ। ਮੈਂ ਅਨੁਰਾਗ ਠਾਕੁਰ ਨੂੰ ਲਿਖਿਆ ਹੈ ਕਿ ਸਾਜਿਦ ਖਾਨ ਨੂੰ ਇਸ ਸ਼ੋਅ ਵਿਚੋਂ ਬਾਹਰ ਕੱਢਿਆ ਜਾਵੇ। ’’-ਏਜੰਸੀ