ਵਾਸ਼ਿੰਗਟਨ, 19 ਨਵੰਬਰ
ਜੇਕਰ ਸਭ ਕੁਝ ਠੀਕ ਰਿਹਾ ਤਾਂ ਫਾਇਜ਼ਰ ਤੇ ਬਾਇਓਐੱਨਟੈੱਕ ਵੱਲੋਂ ਵਿਕਸਤ ਕਰੋਨਾ ਵੈਕਸੀਨ ਦੀ ਡਲਿਵਰੀ ਕ੍ਰਿਸਮਸ ਤੋਂ ਪਹਿਲਾਂ ਸ਼ੁਰੂ ਹੋ ਸਕਦੀ ਹੈ। ਫਾਇਜ਼ਰ ਵੱਲੋਂ ਤਿਆਰ ਵੈਕਸੀਨ ਟਰਾਇਲ ਦੇ ਤੀਜੇ ਤੇ ਆਖਰੀ ਗੇੜ ਮਗਰੋਂ ਕਰੋਨਾ ਮਰੀਜ਼ਾਂ ’ਤੇ 95 ਫੀਸਦ ਅਸਰਦਾਰ ਦੱਸੀ ਗਈ ਹੈ ਤੇ ਇਸ ਦੇ ਕੋਈ ਗੰਭੀਰ ਵਿਗਾੜ ਵੀ ਨਜ਼ਰ ਨਹੀਂ ਆਏ। ਫਾਇਜ਼ਰ ਤੇ ਬਾਇਓਐੱਨਟੈੱਕ ਨੂੰ ਅਗਲੇ ਮਹੀਨੇ ਅਮਰੀਕਾ ਤੇ ਯੂਰੋਪ ਤੋਂ ਵੈਕਸੀਨ ਦੇ ਹੰਗਾਮੀ ਹਾਲਾਤ ’ਚ ਵਰਤੋਂ ਸਬੰਧੀ ਪ੍ਰਵਾਨਗੀ ਮਿਲ ਸਕਦੀ ਹੈ। ਬਾਇਓਐੱਨਟੈੱਕ ਦੇ ਮੁੱਖ ਕਾਰਜਕਾਰੀ ਉਗੁਰ ਸਾਹੀਨ ਨੇ ਕਿਹਾ ਕਿ ਦਸੰਬਰ ਦੇ ਮੱਧ ਵਿੱਚ ਪ੍ਰਵਾਨਗੀ ਮਿਲ ਸਕਦੀ ਹੈ। ਊਨ੍ਹਾਂ ਕਿਹਾ, ‘ਜੇਕਰ ਸਭ ਕੁਝ ਠੀਕ ਰਿਹਾ ਤਾਂ ਕ੍ਰਿਸਮਸ ਤੋਂ ਪਹਿਲਾਂ ਵੈਕਸੀਨ ਦੀ ਡਲਿਵਰੀ ਸ਼ੁਰੂ ਹੋ ਜਾਵੇਗੀ।’
-ਰਾਇਟਰਜ਼