ਨਵੀਂ ਦਿੱਲੀ, 22 ਨਵੰਬਰ
ਸੁਪਰੀਮ ਕੋਰਟ ’ਚ ਅੱਜ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ‘ਅਪਰਾਧਿਕ-ਸਿਆਸੀ ਗੱਠਜੋੜ’ ਦੀ ਜਾਂਚ ਦੀ ਲੋਕਪਾਲ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਵੋਹਰਾ ਕਮੇਟੀ ਨੇ ਆਪਣੀ ਰਿਪੋਰਟ ’ਚ ‘ਅਪਰਾਧਿਕ-ਸਿਆਸੀ ਗੱਠਜੋੜ’ ਦਾ ਖੁਲਾਸਾ ਕੀਤਾ ਸੀ। ਇਸ ਪਟੀਸ਼ਨ ’ਤੇ ਅਗਲੇ ਹਫ਼ਤੇ ਸੁਣਵਾਈ ਹੋ ਸਕਦੀ ਹੈ। ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਲੋਕਪਾਲ ਨੂੰ ਐੱਨਆਈਏ, ਸੀਬੀਆਈ, ਈਡੀ, ਆਈਬੀ, ਐੱਸਐੱਫਆਈਓ, ਰਾਅ, ਸੀਬੀਡੀਟੀ ਅਤੇ ਐੱਨਸੀਬੀ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਪਟੀਸ਼ਨ ਨੇ ਇਹ ਵੀ ਮੰਗ ਕੀਤੀ ਕਿ ਲੋਕਪਾਲ ਨੂੰ ਸੀਆਰਪੀਸੀ ਤਹਿਤ ਸਥਾਈ ਸ਼ਕਤੀਆਂ ਦੀ ਵਰਤੋਂ ਕਰਨ ਦੇ ਸਮਰੱਥ ਬਣਾਇਆ ਜਾਵੇ ਅਤੇ ਸਪੱਸ਼ਟ ਕੀਤਾ ਜਾਵੇ ਕਿ ਲੋਕਪਾਲ ਸਬੂਤਾਂ ਦੇ ਆਧਾਰ ’ਤੇ ਸਿਆਸੀ-ਨੌਕਰਸ਼ਾਹੀ-ਅਪਰਾਧਿਕ ਗੱਠਜੋੜ ਖ਼ਿਲਾਫ਼ ਆਈਪੀਸੀ ਤੇ ਹੋਰਨਾਂ ਕਾਨੂੰਨਾਂ ਤਹਿਤ ਕਾਰਵਾਈ ਕਰ ਸਕਦਾ ਹੈ।
-ਪੀਟੀਆਈ