ਨਵੀਂ ਦਿੱਲੀ, 24 ਅਪਰੈਲ
ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਐਤਵਾਰ ਨੂੰ ਕਿਹਾ ਕਿ ਬੁਲਡੋਜ਼ਰਾਂ ਨਾਲ ਇਮਾਰਤਾਂ ਨੂੰ ਢਾਹੁਣ ਦੀ ਤਾਜ਼ਾ ਕਾਰਵਾਈ ‘‘ਕਾਨੂੰਨ ਅਤੇ ਵਿਵਸਥਾ ਦੇ ਪੂਰੀ ਤਰ੍ਹਾਂ ਤਬਾਹ’’ ਹੋਣ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਮੰਨਣਾ ਉੱਚਿਤ ਹੋਵੇਗਾ ਕਿ ਕਬਜ਼ੇ ਹਟਾਉਣ ਦਾ ਇਹ ‘‘ਅਨੋਖਾ’’ ਤਰੀਕਾ ਮੁਸਲਿਮ ਭਾਈਚਾਰੇ ਅਤੇ ਗਰੀਬਾਂ ਨੂੰ ਨਿਸ਼ਾਨਾ ਬਣਾਉਣਾ ਸੀ। ਚਿਦੰਬਰਮ ਨੇ ਪੀਟੀਆਈ ਨਾਲ ਇੱਕ ਇੰਟਰਵਿਊ ਦੌਰਾਨ ਦਿੱਲੀ ਦੇ ਜਹਾਂਗੀਰਪੁਰੀ ਅਤੇ ਉਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਇਮਾਰਤਾਂ ਢਾਹੁਣ ਸਬੰਧੀ ਕਾਰਵਾਈ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੁਲਡੋਜ਼ਰ ਨਾਲ ਇਮਾਰਤਾਂ ਨੂੰ ਢਾਹੁਣ ਨੂੰ ਭਾਜਪਾ ਨੇਤਾਵਾਂ ਵੱਲੋਂ ਸਹੀ ‘ਕਾਨੂੰਨ ਨਾਲ ਖਿਲਵਾੜ’’ ਹੈ।