ਲਖੀਮਪੁਰ ਖੀਰੀ (ਯੂਪੀ), 5 ਅਕਤੂਬਰ
ਲਖੀਮਪੁਰ ਖੀਰੀ ਵਿੱਚ ਹਿੰਸਾ ਦੌਰਾਨ ਮਾਰੇ ਗਏ ਅੱਠ ਵਿਅਕਤੀਆਂ ਵਿੱਚ 28 ਸਾਲਾ ਪੱਤਰਕਾਰ ਵੀ ਸ਼ਾਮਲ ਸੀ। ਸਥਾਨਕ ਪੱਤਰਕਾਰਾਂ ਨੇ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਲਈ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ, ਜੋ ਨਿੱਜੀ ਟੀਵੀ ਚੈਨਲ ਲਈ ਕੰਮ ਕਰਦਾ ਸੀ। ਉਨ੍ਹਾਂ ਪੱਤਰਕਾਰ ਦੀ ਪਤਨੀ ਨੂੰ ਨੌਕਰੀ ਦੇਣ ਅਤੇ ਮਾਮਲੇ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਕਸ਼ਯਪ (28) ਲਖੀਮਪੁਰ ਖੀਰੀ ਜ਼ਿਲ੍ਹੇ ਦੀ ਨਿਘਾਸਨ ਤਹਿਸੀਲ ਦਾ ਵਸਨੀਕ ਸੀ। ਪੱਤਰਕਾਰ ਦੀ ਮੌਤ ਖ਼ਿਲਾਫ਼ ਪੱਤਰਕਾਰਾਂ ਨੇ ਧਰਨਾ ਦਿੱਤਾ। ਇਸ ਵਿੱਚ ਮਰਹੂਮ ਦਾ ਪਿਤਾ ਵੀ ਸ਼ਾਮਲ ਸੀ।