ਮੁੰਬਈ, 27 ਨਵੰਬਰ
ਮਹਾਰਾਸ਼ਟਰ ਦਾ ਇਕ ਮੰਤਰੀ ਬਦਲੀਆਂ ਤੇ ਨਿਯੁਕਤੀਆਂ ਲਈ ਏਸੀਪੀ ਅਤੇ ਉਸ ਤੋਂ ਉੱਪਰਲੇ ਰੈਂਕ ਦੇ ਪੁਲੀਸ ਅਧਿਕਾਰੀਆਂ ਦੀ ਇਕ ਸੂਚੀ ਲੈ ਕੇ ਸੂਬੇ ਦੇ ਤਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਮਿਲਦਾ ਸੀ। ਇਹ ਗੱਲ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੰਬੇ ਹਾਈ ਕੋਰਟ ਵਿਚ ਦੇਸ਼ਮੁਖ ਦੇ ਸਾਬਕਾ ਨਿੱਜੀ ਸਕੱਤਰ ਸੰਜੀਵ ਪਲਾਂਦੇ ਦੇ ਬਿਆਨ ਦੇ ਹਵਾਲੇ ਨਾਲ ਕਹੀ। ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਰੱਦ ਕਰਵਾਉਣ ਲਈ ਪਲਾਂਦੇ ਵੱਲੋਂ ਪਾਈਪਟੀਸ਼ਨ ਦਾ ਵਿਰੋਧ ਕਰਦੇ ਹੋਏ ਅਦਾਲਤ ਵਿਚ ਹਲਫ਼ੀਆ ਬਿਆਨ ਦੇ ਕੇ ਕਿਹਾ ਕਿ ਵਧੀਕ ਕੁਲੈਕਟਰ ਰੈਂਕ ਦਾ ਅਧਿਕਾਰੀ ਪਲਾਂਦੇ ਦੇਸ਼ਮੁਖ ਦੀਆਂ ਹਦਾਇਤਾਂ ਮੁਤਾਬਕ ਇਸ ਗੈਰ-ਸਰਕਾਰੀ ਸੂਚੀ ਨੂੰ ਪੁਲੀਸ ਸਥਾਪਨਾ ਬੋਰਡ ਨੂੰ ਭੇਜਣ ਦਾ ਕੰਮ ਕਰਦਾ ਸੀ। ਈਡੀ ਨੇ ਕਿਹਾ ਕਿ ਸੂਚੀ ’ਚ ਸ਼ਿਵ ਸੈਨਾ ਦੇ ਸਬੰਧਤ ਵਿਧਾਇਕਾਂ ਤੇ ਵਿਧਾਨਕ ਕੌਂਸਲ ਮੈਂਬਰਾਂ ਦੇ ਨਾਂ ਵੀ ਹੁੰਦੇ ਸਨ। -ਪੀਟੀਆਈ