ਮੁੰਬਈ, 14 ਸਤੰਬਰ
ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਇਕ ਜੱਜ ਦੇ ਬੈਂਚ ਦੀ ਬਜਾਏ ਇਸ ਦਾ ਡਿਵੀਜ਼ਨ ਬੈਂਚ (ਦੋ ਜੱਜ) ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਪਟੀਸ਼ਨ ਉਤੇ ਸੁਣਵਾਈ ਕਰੇਗਾ। ਜ਼ਿਕਰਯੋਗ ਹੈ ਕਿ ਈਡੀ ਨੇ ਦੇਸ਼ਮੁਖ ਨੂੰ ਸੰਮਨ ਜਾਰੀ ਕੀਤੇ ਹੋਏ ਹਨ ਤੇ ਇਸੇ ਮਾਮਲੇ ਉਤੇ ਹਾਈ ਕੋਰਟ ਵੱਲੋਂ ਸੁਣਵਾਈ ਕੀਤੀ ਜਾਣੀ ਹੈ। ਇਹ ਕੇਸ ਮਨੀ ਲਾਂਡਰਿੰਗ ਮਾਮਲੇ ਨਾਲ ਜੁੜਿਆ ਹੋਇਆ ਹੈ। ਜਸਟਿਸ ਐੱਸ.ਕੇ. ਸ਼ਿੰਦੇ ਨੇ ਕਿਹਾ ਕਿ ਹਾਈ ਕੋਰਟ ਦੀ ਰਜਿਸਟਰੀ ਵੱਲੋਂ ਜਤਾਇਆ ਇਤਰਾਜ਼, ਕਿ ਪਟੀਸ਼ਨ ਵਿਚ ਉਠਾਇਆ ਗਿਆ ਮੁੱਦਾ ਡਿਵੀਜ਼ਨ ਬੈਂਚ ਵੱਲੋਂ ਸੁਣਿਆ ਜਾਣਾ ਚਾਹੀਦਾ ਹੈ, ‘ਬਿਲਕੁਲ ਠੀਕ’ ਹੈ। ਜਸਟਿਸ ਸ਼ਿੰਦੇ ਨੇ ਰਜਿਸਟਰੀ ਨੂੰ ਹੁਕਮ ਦਿੱਤਾ ਕਿ ਦੇਸ਼ਮੁਖ ਦੀ ਪਟੀਸ਼ਨ ਨੂੰ ਸੁਣਵਾਈ ਲਈ ਢੁੱਕਵੇਂ ਡਿਵੀਜ਼ਨ ਬੈਂਚ ਅੱਗੇ ਰੱਖਿਆ ਜਾਵੇ। ਦੇਸ਼ਮੁਖ ਨੇ ਈਡੀ ਵੱਲੋਂ ਜਾਰੀ ਪੰਜ ਸੰਮਨਾਂ ਨੂੰ ਖਾਰਜ ਕਰਾਉਣ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। -ਪੀਟੀਆਈ