ਚੇਨੱਈ, 6 ਅਕਤੂਬਰ
ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਉਹ ‘ਯੁਵਾ ਭਾਰਤ’ ਦੀ ਕਾਂਗਰਸ ਪਾਰਟੀ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਨ ਅਤੇ ਪਾਰਟੀ ਪ੍ਰਧਾਨ ਦੀ ਉਮੀਦਵਾਰੀ ਲਈ ਦਿਨੋ-ਦਿਨ ਉਨ੍ਹਾਂ ਦਾ ਸਮਰਥਨ ਵਧ ਰਿਹਾ ਹੈ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਇੱਥੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਤੇ ਪ੍ਰਧਾਨ ਦੀ ਚੋਣ ਨੂੰ ਕਿਸ ਤਰ੍ਹਾਂ ਦੇਖਦੀ ਹੈ, ਇਹ ਗੱਲ ਮਾਇਨੇ ਰੱਖਦੀ ਹੈ ਨਾ ਕਿ ਇਹ ਗੱਲ ਕਿ ਬਾਹਰਲੇ ਲੋਕਾਂ ਨੂੰ ਕੀ ਲੱਗਦਾ ਹੈ।
ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ਭਾਰਤ ਜੋੜੋ ਯਾਤਰਾ ਅਤੇ ਪ੍ਰਧਾਨ ਦੀ ਚੋਣ ਨੂੰ ਦੇਖਦੀ ਹੈ ਜੋ ਕਿ ਮਾਇਨੇ ਰੱਖਦੀ ਹੈ… ਨਾ ਕਿ ਵਿਰੋਧੀਆਂ ਦੀ ਆਲੋਚਨਾ। ਡੈਲੀਗੇਟਾਂ ਲਈ ਇਹ ਇੱਕ ਚੁਣੌਤੀਪੂਰਨ ਚੋਣ ਹੈ ਕਿਉਂਕਿ ਚੋਣ ਕਰਵਾਉਣ ਲਈ ਸਿਰਫ ਇੱਕੋ ਹੀ ਥਾਂ ਹੈ ਅਤੇ ਉਹ ਪੀਪੀਸੀ ਹੈੱਡਕੁਆਰਟਰ ਹਨ। ਮੈਨੂੰ ਹਾਲੇ ਵੀ ਯਕੀਨ ਹੈ ਕਿ ਅਸੀਂ ਚੰਗੀ ਵੋਟਿੰਗ ਦੇਖਾਂਗੇ।’’ ਇੱਥੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਕੇ. ਕਾਮਰਾਜ ਨੂੰ ਸ਼ਰਧਾਂਜਲੀ ਦੇਣ ਮਗਰੋਂ ਥਰੂਰ ਨੇ ਕਿਹਾ ਕਿ ਉਨ੍ਹਾਂ ਨੂੰ ਸਧਾਰਨ ਪਾਰਟੀ ਵਰਕਰਾਂ, ਖਾਸਕਰ ਨੌਜਵਾਨਾਂ ਤੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਹ ਉਨ੍ਹਾਂ ਲਈ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੇ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਸਾਡੇ ਦੇਸ਼ ਵਿੱਚ ਬਹੁਗਿਣਤੀ ਵੀ ਹਨ, ਤੋਂ ਉਨ੍ਹਾਂ ਨੂੰ ਚੋਣਾਂ ਵਿੱਚ ਸਮਰਥਨ ਮਿਲ ਰਿਹਾ ਹੈ। ਸਾਡੀ ਆਬਾਦੀ ਦਾ 65 ਫ਼ੀਸਦੀ ਹਿੱਸਾ 35 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਲੋਕ ਹਨ। ਇਹ ਉਨ੍ਹਾਂ ਦਾ ਦੇਸ਼ ਹੈ, ਇਹ ਯੁਵਾ ਭਾਰਤ ਹੈ।’’ -ਪੀਟੀਆਈ