ਇੰਦੌਰ, 6 ਫਰਵਰੀ
ਹਿੰਦੂ ਦੇਵੀ-ਦੇਵਿਤਆਂ ਬਾਰੇ ਕਥਿਤ ਇਤਰਾਜ਼ਯੋਗ ਟਿਪਣੀਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਅੰਤ੍ਰਿਮ ਜ਼ਮਾਨਤ ਮਿਲਣ ਮਗਰੋਂ ਵੀ ਕਾਮੇਡੀਅਨ ਮੁਨੱਵਰ ਫਾਰੂਕੀ ਅੱਜ ਦੇਰ ਰਾਤ ਤੱਕ ਕੇਂਦਰੀ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਿਆ। ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਪ੍ਰਯਾਗਰਾਜ ਦੀ ਇੱਕ ਅਦਾਲਤ ਵੱਲੋਂ ਜਾਰੀ ਪੇਸ਼ੀ ਵਾਰੰਟ ਦਾ ਹਵਾਲਾ ਦਿੰਦਿਆਂ ਫਾਰੂਕੀ ਦੀ ਰਿਹਾਈ ਤੋਂ ਅਸਮਰਥਾ ਪ੍ਰਗਟਾਈ। ਇੰਦੌਰ ਵਿੱਚ ਪਹਿਲੀ ਜਨਵਰੀ ਦੀ ਰਾਤ ਦਰਜ ਐੱਫਆਈਆਰ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮੁੱਖ ਦੋਸ਼ ਦਾ ਸਾਹਮਣਾ ਕਰ ਰਹੇ ਗੁਜਰਾਤ ਦੇ ਹਾਸਰਸ ਕਲਾਕਾਰ ਨੂੰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। -ਪੀਟੀਆਈ