ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 04 ਨਵੰਬਰ
“ਅੰਧ ਵਿਸ਼ਵਾਸ” ਦੀ ਇੱਕ ਸ਼ਾਨਦਾਰ ਉਦਾਹਰਣ ਵਿੱਚ ਮਥੁਰਾ ਦੇ ਬਾਂਕੇ ਬਿਹਾਰੀ ਮੰਦਰ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ ਜਿੱਥੇ ਸ਼ਰਧਾਲੂ ਇੱਕ ਹਾਥੀ ਦੀ ਮੂਰਤੀ ਤੋਂ ਡਿੱਗਦਾ ਪਾਣੀ ਇਕੱਠਾ ਕਰਨ ਲਈ ਲਾਈਨ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ, ਉਹ ਇਸ ਨੂੰ “ਚਰਨ ਅੰਮ੍ਰਿਤ” ਮੰਨ ਰਹੇ ਹਨ।
ਹਾਲਾਂਕਿ, ਇਹ ਪਾਣੀ ਏਅਰ ਕੰਡੀਸ਼ਨਿੰਗ(ਏਸੀ) ਯੂਨਿਟ ਤੋਂ ਆਉਂਦਾ ਹੋਇਆ ਪਾਣੀ ਨਿੱਕਲਿਆ। ਦੱਸਣਯੋਗ ਹੈ ਕਿ ‘ਚਰਨ ਅੰਮ੍ਰਿਤ’ ਨੂੰ ਭਗਵਾਨ ਕ੍ਰਿਸ਼ਨ ਦੇ ਚਰਨਾਂ ਦਾ ਪਵਿੱਤਰ ਜਲ ਮੰਨਿਆ ਜਾਂਦਾ ਹੈ।
ਮੰਦਿਰ ਦੇ ਇੱਕ ਸ਼ਰਧਾਲੂ ਵੱਲੋਂ ਰਿਕਾਰਡ ਕੀਤੀ ਇੱਕ ਵੀਡੀਓ ਵਿੱਚ ਆਵਾਜ਼ ਮਿਥਿਹਾਸ ਨੂੰ ਤੋੜਦੀ ਸੁਣਾਈ ਦਿੰਦੀ ਹੈ। “ਦੀਦੀ, ਯੇ ਏਸੀ ਕਾ ਪਾਣੀ ਹੈ, ਯੇ ਠਾਕੁਰ ਜੀ ਕੇ ਚਰਨੋਂ ਕਾ ਪਾਣੀ ਨਹੀਂ ਹੈ। ਵੀਡੀਓ ਵਿਚ ਵਿਅਕਤੀ ਕਹਿ ਰਿਹਾ ਹੈ ਕਿ ਭੈਣ ਜੀ, ਇਹ ਏਸੀ ਦਾ ਪਾਣੀ ਹੈ, ਠਾਕੁਰ ਜੀ ਦੇ ਚਰਨਾਂ ਦਾ ਪਾਣੀ ਨਹੀਂ। ਮੰਦਰ ਦੇ ਪੁਜਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।”
ਪਰ ਸ਼ਰਧਾਲੂਆਂ ਨੇ ਉਨ੍ਹਾਂ ਨੂੰ ‘ਚਰਨ ਅੰਮ੍ਰਿਤ’ ਵਜੋਂ ਲੈਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਬਹੁਤ ਸਾਰੇ ਸ਼ਰਧਾਲੂ ਪਾਣੀ ਇਕੱਠਾ ਕਰਦੇ, ਪੀਂਦੇ ਅਤੇ ਛਿੜਕਦੇ ਰਹੇ।
ਦੇਖੋ ਵਾਇਰਲ ਵੀਡੀਓ:-
Serious education is needed 100%
People are drinking AC water, thinking it is ‘Charanamrit’ from the feet of God !! pic.twitter.com/bYJTwbvnNK
— ZORO (@BroominsKaBaap) November 3, 2024
ਉਧਰ ਇਸ ਵੀਡੀਓ ਨੂੰ ਕੇ ‘ਐਕਸ’ ’ਤੇ ਵੱਖ ਵੱਖ ਯੂਜ਼ਰਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਇਕ ਨੇ ਲਿਖਿਆ “ਗੰਭੀਰ ਸਿੱਖਿਆ ਦੀ 100% ਲੋੜ ਹੈ। ਲੋਕ ਏਸੀ ਵਾਲਾ ਪਾਣੀ ਪੀ ਰਹੇ ਹਨ, ਇਹ ਸੋਚ ਰਹੇ ਹਨ ਕਿ ਇਹ ਭਗਵਾਨ ਦੇ ਚਰਨਾਂ ਦਾ ‘ਚਰਨ ਮਮ੍ਰਿਤ’ ਹੈ।
PLEASE DO NOT DRINK AIR CONDITIONING WATER!
Cooling and air conditioning systems are breeding grounds for many types of infections including fungus, some really hellish.
Exposure to air conditioning condensed water can lead to a terrifying disease known as Legionnaires’… https://t.co/FhOly0P7Dj
— TheLiverDoc (@theliverdr) November 3, 2024