ਭੋਪਾਲ, 3 ਅਗਸਤ
ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ ਭੂਮੀ ਪੂਜਨ ਸਮਾਗਮ ਅੱਗੇ ਪਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਹੂਰਤ ਅਸ਼ੁਭ ਹੈ। ਉਨ੍ਹਾਂ ਹਿੰਦੀ ’ਚ ਟਵੀਟ ਕਰਦਿਆਂ ਕਿਹਾ,‘ਮੈਂ ਮੁੜ ਪ੍ਰਧਾਨ ਮੰਤਰੀ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ 5 ਅਗਸਤ ਨੂੰ ਰਾਮ ਮੰਦਿਰ ਲਈ ਹੋਣ ਵਾਲੇ ਭੂਮੀ ਪੂਜਨ ਸਮਾਗਮ ਨੂੰ ਅੱਗੇ ਪਾ ਦਿੱਤਾ ਜਾਵੇ। ਕਈ ਸਾਲਾਂ ਮਗਰੋਂ ਮੰਦਿਰ ਦੀ ਉਸਾਰੀ ਦਾ ਮੌਕਾ ਆਇਆ ਹੈ। ਆਪਣੇ ਹੰਕਾਰ ਨੂੰ ਰਸਤੇ ਦਾ ਅੜਿੱਕਾ ਬਣਨ ਦੀ ਆਗਿਆ ਨਾ ਦੇਵੋ। ਜਗਤ ਗੁਰੂ ਸਵਾਮੀ ਸਵਰੂਪਨੰਦ ਜੀ ਮਹਾਰਾਜ ਨੇ ਕਿਹਾ ਹੈ ਕਿ 5 ਅਗਸਤ ਦਾ ਮਹੂਰਤ ਭੂਮੀ ਪੂਜਨ ਲਈ ਅਸ਼ੁਭ ਹੈ। ਮੋਦੀ ਜੀ ਦੀ ਸਹੂਲਤ ਲਈ ਇਹ ਅਸ਼ੁਭ ਮਹੂਰਤ ਤੈਅ ਕੀਤਾ ਗਿਆ ਹੈ।’
-ਪੀਟੀਆਈ