ਨਵੀਂ ਦਿੱਲੀ, 4 ਮਈ
ਭਾਰਤੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਪਾਬੰਦੀਸ਼ੁਦਾ ਦਵਾਈਆਂ (ਸਟੀਰਾਇਡ) ਲੈਣ ’ਚ ਪਾਜ਼ੇਟਿਵ ਪਾਏ ਜਾਣ ਮਗਰੋਂ ਅਥਲੈਟਿਕ ਇੰਟੇਗਰਿਟੀ ਯੂਨਿਟ (ਏਆਈਯੂੁ) ਵੱਲੋਂ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜੇਕਰ ਕਮਲਪ੍ਰੀਤ ਪਾਬੰਦੀਸ਼ੁਦਾ ਦਵਾਈਆਂ ਲੈਣ ਦੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ’ਤੇ ਉੱਤੇ ਵੱਧ ਤੋਂ ਵੱਧ ਚਾਰ ਸਾਲਾਂ ਦੀ ਪਾਬੰਦੀ ਲੱਗ ਸਕਦੀ ਹੈ। ਗਵਰਨਿੰਗ ਬਾਡੀ ਨੇ ਬੁੱਧਵਾਰ ਨੂੰ ਇੱਕ ਟਵੀਟ ’ਚ ਦੱਸਿਆ, ‘‘ਏਆਈਯੂ ਨੇ ਭਾਰਤ ਦੇ ਡਿਸਕਸ ਥ੍ਰੋਅਰ ਕਮਲਪ੍ਰੀਤ ਨੂੰ ਪਾਬੰਦੀਸ਼ੁਦਾ ਪਦਾਰਥ (ਸਟਾਨੋਜ਼ੋਲੋਲ) ਦੀ ਵਰਤੋਂ, ਜਿਹੜੀ ਵਿਸ਼ਵਅਥਲੈਟਿਕਸ ਐਂਟੀ-ਡੋਪਿੰਗ ਨੇਮਾਂ ਦੀ ਉਲੰਘਣਾ ਹੈ, ਕਰਨ ’ਤੇ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ।’’ ਏਆਈਯੂੁ ਵੱਲੋਂ ਪੰਜਾਬ ਦੀ 26 ਸਾਲਾ ਕੋਮਲਪ੍ਰੀਤ ਨੂੰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਹਾਲਾਂਕਿ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਮਲਪ੍ਰੀਤ ਕਦੋਂ ਪਾਜ਼ੇਟਿਵ ਪਾਈ ਗਈ ਸੀ। ਅਸਥਾਈ ਪਾਬੰਦੀ ਤਹਿਤ ਕਿਸੇ ਵੀ ਅਥਲੀਟ ’ਤੇ ਉਨ੍ਹਾਂ ਚਿਰ ਮੁਕਾਬਲਿਆਂ ਵਿੱਚ ਹਿੱਸਾ ਲੈਣ ’ਤੇ ਰੋਕ ਲਾ ਦਿੱਤੀ ਜਾਂਦੀ ਹੈ, ਜਦੋਂ ਮਾਮਲੇ ਸਬੰਧੀ ਅੰਤਿਮ ਫੈਸਲਾ ਨਹੀਂ ਆ ਜਾਂਦਾ।