ਮੰਬਈ, 15 ਨਵੰਬਰ
ਇਥੋਂ ਦੀ ਅਦਾਲਤ ਨੇ ਜਬਰੀ ਵਸੂਲੀ ਮਾਮਲੇ ਵਿੱਚ ਗ੍ਰਿਫ਼਼ਤਾਰ ਕੀਤੇ ਮੁੰਬਈ ਪੁਲੀਸ ਦੇ ਬਰਖ਼ਾਸਤ ਅਧਿਕਾਰੀ ਸਚਿਨ ਵਾਜੇ ਨੂੰ ਅੱਜ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਕੇਸ ਵਿੱਚ ਮੁੰਬਈ ਦਾ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਵੀ ਸ਼ਾਮਲ ਹੈ। ਬਿਲਡਰ-ਕਮ-ਹੋਟਲ ਕਾਰੋਬਾਰੀ ਬਿਮਲ ਅੱਗਰਵਾਲ ਦੀ ਸ਼ਿਕਾਇਤ ’ਤੇ ਗੋਰੇਗਾਓਂ ਥਾਣੇ ਵਿੱਚ ਦਰਜ ਕੇਸ ਦੇ ਆਧਾਰ ’ਤੇ ਮੁੰਬਈ ਦੀ ਅਪਰਾਧ ਸ਼ਾਖਾ ਨੇ ਪਹਿਲੀ ਨਵੰਬਰ ਨੂੰ ਸਚਿਨ ਵਾਜੇ ਨੂੰ ਹਿਰਾਸਤ ਵਿੱਚ ਲਿਆ ਸੀ। ਅਪਰਾਧ ਸ਼ਾਖਾ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਸਚਿਨ ਨੂੰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਸੁਣਾਏ। ਅੱਗਰਵਾਲ ਦੀ ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਉਸ ਦੇ ਬਾਰ ਤੇ ਰੈਸਤਰਾਂ ਵਿੱਚ ਛਾਪਾ ਨਾ ਮਾਰਨ ਲਈ 9 ਲੱਖ ਰੁਪਏ ਦੀ ਕਥਿਤ ਜਬਰਨ ਵਸੂਲੀ ਕੀਤੀ ਸੀ। -ਪੀਟੀਆਈ