ਪਟਨਾ, 23 ਜਨਵਰੀ
ਬਿਹਾਰ ਦੇ ਸਾਰਣ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਵਿੱਚ ਕੁੜੀਆਂ ਦੀ ਥਾਂ ਮੁੰਡਿਆਂ ਨੂੰ ਸੈਨੇਟਰੀ ਨੈਪਕਿਨ ਦੇ ਪੈਸੇ ਵੰਢਣ ਦਾ ਮਾਮਲਾ ਸਾਹਮਣਾ ਆਇਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਅਜੈ ਕੁਮਾਰ ਸਿੰਘ ਨੇ ਦੱਸਿਆ ਕਿ ਸਾਲ 2016-17 ਦੌਰਾਨ ਇਕ ਸਕੂਲ ਦੇ 7 ਲੜਕਿਆਂ ਨੂੰ ਵੀ ਸੈਨੇਟਰੀ ਨੈਪਕਿਨ ਲਈ ਕਥਿਤ ਤੌਰ ’ਤੇ ਪ੍ਰਤੀ ਵਰ੍ਹੇ 150 ਰੁਪਏ ਦੀ ਰਾਸ਼ੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮਾਂਝੀ ਬਲਾਕ ਦੇ ਹਲਕੋਰੀ ਸ਼ਾਹ ਹਾਈਸਕੂਲ ਦੇ ਪ੍ਰਿੰਸੀਪਲ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਸੀ। ਨਿਤੀਸ਼ ਸਰਕਾਰ ਸਵੱਛਤਾ ਪ੍ਰਤੀ ਜਾਗਰੂਕਤਾ ਵਧਾਉਣ ਦੀ ਯੋਜਨਾ ਤਹਿਤ ਸੂਬੇ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਵਿੱਚ ਸੈਨੇਟਰੀ ਨੈਪਕਿਨ ਮੁਹੱਈਆ ਕਰਾਉਣ ਲਈ ਹਰ ਮਹੀਨੇ 150 ਰੁਪਏ ਦਿੰਦੀ ਹੈ। -ਏਜੰਸੀ