ਨਵੀਂ ਦਿੱਲੀ, 12 ਅਗਸਤ
ਕੇਂਦਰ ਸਰਕਾਰ ਨੇ ਹਵਾਈ ਸਫਰ ਦੀ ਵੱਧ ਰਹੀ ਮੰਗ ਕਾਰਨ ਘਰੇਲੂ ਉਡਾਨਾਂ ਨੂੰ ਪੂਰੀਆਂ ਸਵਾਰੀਆਂ ਨਾਲ 18 ਅਕਤੂਬਰ ਤੋਂ ਉਡਾਨਾਂ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਕੋਵਿਡ ਪਾਬੰਦੀਆਂ ਕਾਰਨ 18 ਸਤੰਬਰ ਤੋਂ ਘਰੇਲੂ ਉਡਾਨਾਂ 85 ਫੀਸਦ ਸਵਾਰੀਆਂ ਨਾਲ ਹੀ ਉਡਾਨਾਂ ਭਰ ਰਹੀਆਂ ਹਨ। ਇਸ ਤੋਂ ਪਹਿਲਾਂ ਸਵਾਰੀਆਂ ਦੀ ਸਮਰਥਾ (12 ਅਗਸਤ ਤੋਂ 18 ਸਤੰਬਰ) ਤੱਕ 72.5 ਫੀਸਦ ਸੀ ਅਤੇ ਜੁਲਾਈ 5 ਤੋਂ 12 ਅਗਸਤ ਤੱਕ 65 ਫੀਸਦ ਸਵਾਰੀਆਂ ਨੂੰ ਜਹਾਜ਼ ਵਿੱਚ ਬਿਠਾਉਣ ਦੀ ਇਜਾਜ਼ਤ ਸੀ। -ਪੀਟੀਆਈ