ਨਵੀਂ ਦਿੱਲੀ: ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਨੇ ਅੱਜ ਕਿਹਾ ਕਿ ਆਬਾਦੀ ਕੰਟਰੋਲ ਕਰਨ ਦਾ ਢੰਗ-ਤਰੀਕਾ ਕੋਈ ਵੀ ਪਰ ਇਹ ਗੱਲ ਧਿਆਨ ’ਚ ਰੱਖੀ ਜਾਣੀ ਚਾਹੀਦੀ ਹੈ ਕਿ ਦੇਸ਼ ’ਚ ਹਿੰਦੂ ਤਬਕੇ ਦਾ ਦਬਦਬਾ ਬਣਿਆ ਰਹੇ। ਵੀਐੱਚਪੀ ਦੇ ਜਨਰਲ ਸਕੱਤਰ ਮਿਲਿੰਦ ਪਰਾਂਦੇ ਨੇ ਕਿਹਾ ਕਿ ਜੇਕਰ ਪਰਿਵਾਰ ’ਚ ਇੱਕ ਹੀ ਬੱਚਾ ਹੋਵੇਗਾ ਤਾਂ ਹਿੰਦੂਆਂ ਦੀ ਆਬਾਦੀ ਖੁਦ ਹਿੰਦੂਆਂ ਵੱਲੋਂ ਘਟਾ ਦਿੱਤੀ ਜਾਵੇਗੀ। ਆਬਾਦੀ ਘਟਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਿੰਦੂਆਂ ਦਾ ਦੇਸ਼ ’ਚ ਦਬਦਬਾ ਬਣਿਆ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਹਿੰਦੂ ਸਮਾਜ ਨੂੰ ਇਸ ਗੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਪਰਿਵਾਰ ’ਚ ਦੋ ਬੱਚੇ ਹੋਣ। ਜੇ ਪਰਿਵਾਰ ’ਚ ਸਿਰਫ਼ ਇੱਕ ਬੱਚਾ ਹੋਵੇਗਾ ਤਾਂ ਹਿੰਦੂ ਆਪਣੀ ਅਬਾਦੀ ਘੱਟ ਕਰ ਬੈਠਣਗੇ।’ -ਪੀਟੀਆਈ