ਦੁਸ਼ਾਂਬੇ, 27 ਮਈ
ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਕਿਹਾ ਕਿ ਭਾਰਤ ਹਮੇਸ਼ਾ ਹੀ ਕਾਬੁਲ ਦਾ ਮਹੱਤਵਪੂਰਨ ਭਾਈਵਾਲ ਰਿਹਾ ਹੈ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਦੀ ਅਤਿਵਾਦ ਅਤੇ ਅਤਿਵਾਦੀ ਸਮੂਹਾਂ ਨਾਲ ਲੜਨ ਦੀ ਆਪਣੀ ਸਮਰੱਥਾ ਨੂੰ ਵਧਾਉਣ ਦਾ ਸੱਦਾ ਦਿੱਤਾ। ਸ੍ਰੀ ਡੋਵਾਲ ਨੇ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ‘ਚ ਅਫ਼ਗ਼ਾਨਿਸਤਾਨ ‘ਤੇ ਚੌਥੀ ਖੇਤਰੀ ਸੁਰੱਖਿਆ ਗੱਲਬਾਤ ‘ਚ ਕਿਹਾ ਕਿ ਅਤਿਵਾਦ ਅਤੇ ਅਤਿਵਾਦੀ ਸਮੂਹ ਖੇਤਰੀ ਸੁਰੱਖਿਆ ਅਤੇ ਸ਼ਾਂਤੀ ਲਈ ਵੱਡਾ ਖਤਰਾ ਹਨ। ਇਸ ਲਈ ਸਾਰੇ ਦੇਸ਼ਾਂ ਨੂੰ ਇਸ ਦਾ ਮੁਕਾਬਲਾ ਕਰਨ ਲਈ ਅਫ਼ਗ਼ਾਨਿਸਤਾਨ ਦੀ ਮਦਦ ਕਰਨੀ ਚਾਹੀਦੀ ਹੈ।’