ਨਵੀਂ ਦਿੱਲੀ, 14 ਮਈ
ਡਾ. ਰੈੱਡੀਜ਼ ਨੇ ਹੈਦਰਾਬਾਦ ਵਿੱਚ ਰੂਸ ਤੋਂ ਪ੍ਰਾਪਤ ਹੋਈ ਕਰੋਨਾ ਵੈਕਸੀਨ ਸਪੁਤਨਿਕ-ਵੀ ਦੀ ਪਹਿਲੀ ਖੁਰਾਕ ਦੀ ਵਰਤੋਂ ਕੀਤੀ। ਸੂਤਰਾਂ ਇਸ ਦੀ ਇਕ ਖੁਰਾਕ ਦੀ ਕੀਮਤ ਕਰੀਬ 995.40 ਰੁਪਏ ਹੋਵੇਗੀ। ਭਾਰਤ ਵਿਚ ਉਤਪਾਦਨ ਹੋਣ ਤੋਂ ਬਾਅਦ ਡੋਜ਼ ਸਸਤੀ ਹੋਣ ਦੀ ਸੰਭਾਵਨਾ ਹੈ।ਸਪੁਤਨਿਕ ਦੀ ਪਹਿਲੀ ਖੇਪ ਇਕ ਮਈ ਨੂੰ ਭਾਰਤ ਪੁੱਜੀ ਸੀ। ਇਸ ਟੀਕੇ ਨੂੰ ਕੇਂਦਰੀ ਦਵਾਈ ਪ੍ਰਯੋਗਸ਼ਾਲਾ ਕਸੌਲੀ ਤੋਂ 13 ਮਈ 2021 ਨੂੰ ਪ੍ਰਵਾਨਗੀ ਮਿਲ ਗਈ ਸੀ। ਇਸ ਟੀਕੇ ਦੀ ਹੋਰ ਖੇਪ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ਪੁੱਜਣ ਵਾਲੀ ਹੈ। ਇਸ ਤੋਂ ਬਾਅਦ ਇਸ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਦਰਾਮਦ ਕੀਤੇ ਇਸ ਟੀਕੇ ਦੀ ਮੌਜੂਦਾ ਕੀਮਤ ਵੱਧ ਤੋਂ ਵੱਧ 948 ਰੁਪਏ+5 ਫ਼ੀਸਦ ਜੀਐੱਸਟੀ ਹੈ।