ਅਹਿਮਦਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੋ ਲੋਕ ਸੁਫ਼ਨੇ ਵੇਚਦੇ ਹਨ ਉਹ ਗੁਜਰਾਤ ’ਚ ਕਦੀ ਨਹੀਂ ਜਿੱਤਣਗੇ। ਗੁਜਰਾਤ ’ਚ ਇਸ ਸਾਲ ਦਸੰਬਰ ਵਿੱਚ ਚੋਣਾਂ ਹੋਣੀਆਂ ਹਨ। ਸ਼ਾਹ ਨੇ ਇੱਕ ਸਮਾਗਮ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਹਾਕਮ ਧਿਰ ਭਾਜਪਾ ਦੋ-ਤਿਹਾਈ ਬਹੁਮਤ ਨਾਲ ਗੁਜਰਾਤ ’ਚ ਮੁੜ ਸਰਕਾਰ ਬਣਾਏਗੀ। ਸ਼ਾਹ ਨੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੀ ਲੀਡਰਸ਼ਿਪ ਦੀ ਵੀ ਸ਼ਲਾਘਾ ਕੀਤੀ। ਸ਼ਾਹ ਨੇ ਭੁਪੇਂਦਰ ਪਟੇਲ ਦੇ ਮੁੱਖ ਮੰਤਰੀ ਵਜੋਂ ਇੱਕ ਸਾਲ ਦਾ ਕਾਰਜਕਾਲ ਪੂਰਾ ਹੋਣ ਮੌਕੇ ਗਾਂਧੀਨਗਰ ’ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਸੁਫ਼ਨੇ ਵੇਚਣ ਵਾਲੇ ਲੋਕਾਂ ਨੂੰ ਗੁਜਰਾਤ ’ਚ ਕਦੀ ਵੀ ਚੋਣਾਂ ’ਚ ਕਾਮਯਾਬੀ ਨਹੀਂ ਮਿਲੇਗੀ। ਮੈਂ ਗੁਜਰਾਤ ਦੇ ਲੋਕਾਂ ਨੂੰ ਜਾਣਦਾ ਹਾਂ। ’ -ਪੀਟੀਆਈ