ਨਵੀਂ ਦਿੱਲੀ, 14 ਜੂਨਸਰਕਾਰ ਨੇ ਦੂਰ ਦੁਰੇਡੇ ਦੇ ਇਲਾਕਿਆਂ ਤਕ ਪਹੁੰਚ ਯਕੀਨੀ ਬਣਾਉਣ ਲਈ ਮੁਲਕ ਵਿੱਚ ਕੁਝ ਚੋਣਵੀਆਂ ਥਾਵਾਂ ਅਤੇ ਪਹਾੜੀ ਖੇਤਰਾਂ ਵਿੱਚ ਕੋਵਿਡ-19 ਰੋਕੂ ਟੀਮ ਅਤੇ ਦਵਾਈਆਂ ਦੀ ਵੰਡ ਲਈ ਡਰੋਨਾਂ ਦੀ ਵਰਤੋਂ ਕਰਨ ਦੇ ਉਦੇਸ਼ ਤਹਿਤ ਟੈਂਡਰ ਮੰਗੇ ਹਨ। ਟੈਂਡਰ ਅਨੁਸਾਰ ਆਈਸੀਐਮਆਰ ਨੇ ਆਈਆਈਟੀ ਕਾਨਪੁਰ ਨਾਲ ਮਿਲ ਕੇ ਇਸ ਸਬੰਧੀ ਅਧਿਐਨ ਕੀਤਾ ਅਤੇ ਮਨੁੱਖ ਰਹਿਤ ਜਹਾਜ਼ਾਂ (ਯੂਏਵੀ)ਦੀ ਵਰਤੋਂ ਕਰਕੇ ਟੀਕਿਆਂ ਦੀ ਵੰਡ ਲਈ ਪ੍ਰਕਿਰਿਆ ਵਿਕਸਿਤ ਕੀਤੀ ਹੈ। ਆਈਸੀਐਮਆਰ ਵੱਲੋਂ ਐਚਐਲਐਲ ਇੰਫਰਾ ਟੈਕ ਸਰਵਿਸਿਜ਼ ਲਿਮਟਿਡ ਨੇ ਕੇਂਦਰੀ ਜਨਤਕ ਖਰੀਦ ਪੋਰਟਲਾਂ ਰਾਹੀਂ ਤਜਰਬੇਕਾਰ ਭਾਰਤੀ ਏਜੰਸੀਆਂ ਤੋਂ ਮਨੁੱਖ ਰਹਿਤ ਜਹਾਜ਼ਾਂ ਰਾਹੀਂ ਮੈਡੀਕਲ ਸਪਲਾਈ ਲਈ ਟੈਂਡਰ ਮੰਗੇ ਹਨ। – ਏਜੰਸੀ