ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਦੇ ਨਾਲ ਡਰੋਨ ਦੇਖੇ ਗਏ ਹਨ। ਇਸ ਸਬੰਧੀ ਸੂਬੇ ਦੇ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਿਗਰਾਨੀ ਅਤੇ ਜਾਸੂਸੀ ਦੇ ਉਦੇਸ਼ਾਂ ਲਈ ਕੀਤੀ ਜਾ ਰਹੀ ਹੈ। ਨੇਗੀ ਨੇ ਕਿਹਾ ਕਿ ਜ਼ਿਲ੍ਹੇ ਦੇ ਪੂ ਬਲਾਕ ਦੇ ਸ਼ਿਪਕੀ ਲਾ ਅਤੇ ਰਿਸ਼ੀ ਡੋਗਰੀ ਪਿੰਡਾਂ ਵਿੱਚ ਡਰੋਨ ਸਰਗਰਮੀ ਦੇਖੀ ਗਈ ਹੈ। ਕਿਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇਗੀ ਨੇ ਕਿਹਾ ਕਿ ਪਿਛਲੇ ਹਫ਼ਤੇ ਸਰਹੱਦੀ ਖੇਤਰ ਦੇ ਨੇੜੇ ਅਕਸਰ ਉੱਡਦੇ ਕਈ ਡਰੋਨ ਦੇਖੇ ਗਏ ਸਨ ਅਤੇ ਕਈ ਲੋਕਾਂ ਨੇ ਮੈਨੂੰ ਅਜਿਹੇ ਦ੍ਰਿਸ਼ਾਂ ਬਾਰੇ ਸੂਚਿਤ ਕੀਤਾ ਸੀ। ਮਾਲੀਆ ਅਤੇ ਬਾਗਬਾਨੀ ਮੰਤਰੀ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐਲਏਸੀ) ਤੱਕ ਸੜਕਾਂ ਬਣਾਉਣ ਲਈ ਸ਼ਿਪਕੀ ਲਾ ਅਤੇ ਰਿਸ਼ੀਡੋਗਰੀ ਦੋਵਾਂ ਵਿੱਚ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਡਰੋਨਾਂ ਦੁਆਰਾ ਨਿਗਰਾਨੀ ਅਤੇ ਜਾਸੂਸੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। -ਪੀਟੀਆਈ