ਮੁੰਬਈ, 30 ਅਗਸਤ
ਵਿਸ਼ੇਸ਼ ਐੱਨਡੀਪੀਐੱਸ ਅਦਾਲਤ ਨੇ ਅੱਜ ਨਸ਼ਿਆਂ ਸਬੰਧੀ ਕੇਸ ਵਿੱਚ ਬੌਲੀਵੁੱਡ ਅਦਾਕਾਰ ਅਰਮਾਨ ਕੋਹਲੀ ਅਤੇ ਨਸ਼ਾ ਤਸਕਰ ਅਜੈ ਸਿੰਘ ਦੀ ਐੱਨਸੀਬੀ ਹਿਰਾਸਤ ਪਹਿਲੀ ਸਤੰਬਰ ਤੱਕ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੁੰਬਈ ਵਿੱਚ ਅਦਾਕਾਰ ਦੇ ਘਰ ’ਤੇ ਛਾਪਾ ਮਾਰ ਕੇ ਕੋਹਲੀ ਤੇ ਸਿੰਘ ਨੂੰ 28 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਗਰੋਂ ਇਨ੍ਹਾਂ ਨੂੰ ਐੱਨਡੀਪੀਐੱਸ ਅਦਾਲਤ ਅੱਗੇ ਪੇਸ਼ ਕੀਤਾ ਗਿਆ ਸੀ ਜਿੱਥੋਂ ਇਨ੍ਹਾਂ ਨੂੰ ਇਕ ਦਿਨ ਲਈ ਐੱਨਸੀਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਇਨ੍ਹਾਂ ਦਾ ਰਿਮਾਂਡ ਵਧਾਉਣ ਦੀ ਮੰਗ ਕਰਦਿਆਂ ਐੱਨਸੀਬੀ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਅਦਾਕਾਰ ਦੇ ਘਰ ਮਾਰੇ ਛਾਪੇ ਦੌਰਾਨ ਇਕ ਗ੍ਰਾਮ ਤੋਂ ਵੱਧ ਕੋਕੀਨ ਬਰਾਮਦ ਹੋਈ ਸੀ।
ਇਸ ਲਈ ਹੋਰ ਪੁੱਛਗਿੱਛ ਲਈ ਕੋਹਲੀ ਤੇ ਸਿੰਘ ਦੀ ਹਿਰਾਸਤ ਵਿੱਚ ਵਾਧਾ ਕੀਤਾ ਜਾਵੇ। -ਪੀਟੀਆਈ