ਪਟਨਾ, 19 ਅਕਤੂਬਰ
ਗਯਾ-ਪਟਨਾ ਮੇਮੂ ਐਕਸਪ੍ਰੈਸ ਵਿਸ਼ੇਸ਼ ਰੇਲ ਗੱਡੀ 03338 ‘ਤੇ ਬੰਬ ਲਗਾਏ ਜਾਣ ਦਾ ਦਾਅਵਾ ਕਰਨ ਵਾਲੀ ਇੱਕ ਝੂਠੀ ਕਾਲ ਕਾਰਨ ਵੀਰਵਾਰ ਨੂੰ ਪਟਨਾ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਅਧਿਕਾਰੀਆਂ ਵਿੱਚ ਅਫਰਾ-ਤਫਰੀ ਮਚ ਗਈ।ਪਟਨਾ ਦੇ ਐੱਸਪੀ (ਰੇਲ) ਅਮ੍ਰਿਤੇਂਦੂ ਸ਼ੇਖਰ ਠਾਕੁਰ ਨੇ ਦੱਸਿਆ ਕਿ ਜਦੋਂ ਤੱਕ ਫੋਨ ਆਇਆ, ਉਦੋਂ ਤੱਕ ਟਰੇਨ ਜਹਾਨਾਬਾਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਫੋਨ ਕਰਨ ਵਾਲੇ, ਜਿਸ ਨੇ ਆਪਣੀ ਪਛਾਣ ਪਟਨਾ ਦੇ ਐਸਐਸਪੀ ਵਜੋਂ ਕੀਤੀ ਹੈ, ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। -ਪੀਟੀਆਈ