ਨਵੀਂ ਦਿੱਲੀ, 5 ਅਗਸਤ
ਪਾਲਮ ਏਅਰ ਬੇਸ ‘ਤੇ ਜੂਨ ਮਹੀਨੇ ਦੌਰਾਨ 27 ਮੋਰ ‘ਹੀਟ ਸਟਰੋਕ’ ਨਾਲ ਦਮ ਤੋੜ ਗਏ ਸਨ। ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਕਿ ਜੂਨ ਮਹੀਨੇ ਦੌਰਾਨ ਮਾਰੇ ਗਏ ਮੋਰਾਂ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਰਾਸ਼ਟਰੀ ਪੰਛੀਆਂ ਦੀ ਸੁਰੱਖਿਆ ਲਈ ਬਹੁਤ ਚਿੰਤਤ ਹੈ ਅਤੇ ਇਸ ਸਬੰਧੀ ਕਈ ਕਦਮ ਚੁੱਕੇ ਹਨ।
ਕੌਮਾਂਤਰੀ ਰਿਪੋਰਟਾਂ ਦੇ ਅਨੁਸਾਰ ਭਾਰਤ ਵਿੱਚ ਪਾਏ ਜਾਣ ਵਾਲੇ ਮੋਰ ਸਭ ਤੋਂ ਸੁਰੱਖਿਅਤ ਹਨ। ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਪਾਏ ਜਾਣ ਵਾਲੇ ਮੋਰ ਖ਼ਤਰੇ ਦੀ ਸ਼੍ਰੇਣੀ ਵਿੱਚ ਹਨ, ਜਦੋਂ ਕਿ ਕਾਂਗੋ ਵਿੱਚ ਪਾਏ ਜਾਣ ਵਾਲੇ ਮੋਰ ਬਹੁਤ ਖ਼ਤਰੇ ਵਿੱਚ ਹਨ। ਵਾਤਾਵਰਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰੀ ਪੰਛੀ ਨੂੰ ਲੈ ਕੇ ਚਿੰਤਤ ਹਨ। -ਪੀਟੀਆਈ