ਨਵੀਂ ਦਿੱਲੀ: ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਅੱਜ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਪੂਰੇ ਦੇਸ਼ ਵਿੱਚ 798 ਡਾਕਟਰਾਂ ਦੀ ਮੌਤ ਹੋਈ ਹੈ। ਸਭ ਤੋਂ ਵੱਧ ਮੌਤਾਂ ਦਿੱਲੀ ਵਿੱਚ ਹੋਈਆਂ ਹਨ, ਜਿੱਥੇ 128 ਡਾਕਟਰਾਂ ਦੀ ਮੌਤ ਹੋਈ। 115 ਦੇ ਅੰਕੜੇ ਨਾਲ ਬਿਹਾਰ ਦੂਜੀ ਥਾਵੇਂ ਹੈ। ਆਈਐੱਮਏ ਦੇ ਬਿਆਨ ਮੁਤਾਬਕ ਕਰੋਨਾ ਕਰਕੇ ਦਿੱਲੀ ਵਿੱਚ 128, ਬਿਹਾਰ ’ਚ 115 ਤੇ ਉੱਤਰ ਪ੍ਰਦੇਸ਼ ਵਿੱਚ 79 ਡਾਕਟਰ ਦਮ ਤੋੜ ਗਏ। ਮਹਾਰਾਸ਼ਟਰ ਤੇ ਕੇਰਲਾ ’ਚ ਡੈਲਟਾ ਪਲੱਸ ਕਿਸਮ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਡਾਕਟਰਾਂ ਦੀਆਂ ਮੌਤਾਂ ਦੀ ਗਿਣਤੀ ਦੋਹਰੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। -ਪੀਟੀਆਈ