ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਦੇਸ਼ ਵਾਸੀਆਂ ਨੂੰ ਦਸਹਿਰੇ ਦੀ ਪੂਰਬਲੀ ਸੰਧਿਆ ਤਿਉਹਾਰ ਦੀ ਵਧਾਈ ਦਿੱਤੀ ਤੇ ਕਿਹਾ ਇਹ ਤਿਉਹਾਰ ਉੱਚ ਮਨੁੱਖੀ ਆਦਰਸ਼ਾਂ ’ਚ ਕਿਸੇ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ, ‘ਵਿਜੈਦਸ਼ਮੀ ਦੇ ਪਵਿੱਤਰ ਦਿਹਾੜੇ ਮੌਕੇ ਮੈਂ ਸਾਰੇ ਨਾਗਰਿਕਾਂ ਨੂੰ ਸ਼ੁਭ ਇੱਛਾਵਾਂ ਭੇਟ ਕਰਦੀ ਹਾਂ। ਵਿਜੈਦਸ਼ਮੀ ਦਾ ਤਿਉਹਾਰ ਬਦੀ ’ਤੇ ਨੇਕੀ ਦਾ ਜਿੱਤ ਦਾ ਪ੍ਰਤੀਕ ਹੈ।’ -ਪੀਟੀਆਈ