ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਕੁੱਲੂ ਦਸਹਿਰੇ ਵਿੱਚ ਸ਼ਾਮਲ ਹੋਣ ਲਈ ਐਤਵਾਰ ਨੂੰ ਦੇਵਤਿਆਂ ਦੀਆਂ ਪਾਲਕੀਆਂ ਲਿਜਾਂਦੇ ਹੋਏ ਸ਼ਰਧਾਲੂ। ਕੁੱਲੂ ਦਸਹਿਰਾ ਤਿਉਹਾਰ ਭਗਵਾਨ ਰਘੂਨਾਥ ਦੀ ਰਵਾਇਤੀ ਸ਼ੋਭਾ ਯਾਤਰਾ ਨਾਲ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਭਗਵਾਨ ਰਘੂਨਾਥ ਨੂੰ ਸੁਲਤਾਨਪੁਰ ਮੰਦਰ ਤੋਂ ਪਾਲਕੀ ਵਿੱਚ ਬਿਠਾ ਕੇ ਕੁੱਲੂ ਦੇ ਢਾਲਪੁਰ ਮੈਦਾਨ ਵਿੱਚ ਲਿਆਂਦਾ ਗਿਆ। ਇਹ ਤਿਉਹਾਰ ਇੱਕ ਹਫ਼ਤੇ ਤੱਕ ਚੱਲੇਗਾ। ਕੁੱਲੂ ਦਸਹਿਰਾ ਵਿਜੈਦਸ਼ਮੀ ਦੀ ਸਮਾਪਤੀ ਮਗਰੋਂ ਸ਼ੁਰੂ ਹੁੰਦਾ ਹੈ। ਇਸ ਸਾਲ ਕੁੱਲੂ ਦੇ ਵੱਖ-ਵੱਖ ਹਿੱਸਿਆਂ ਤੋਂ ਲਗਪਗ 300 ਦੇਵੀ-ਦੇਵਤੇ ਭਗਵਾਨ ਰਘੂਨਾਥ ਜੀ ਦੇ ਦਰਸ਼ਨਾਂ ਲਈ ਢਾਲਪੁਰ ਪੁੱਜੇ ਹਨ। -ਫੋਟੋ: ਪੀਟੀਆਈ