ਨਵੀਂ ਦਿੱਲੀ, 12 ਅਗਸਤ
ਇੰਡੀਅਨ ਵਰਲਡ ਫੋਰਮ ਨੇ ਕਿਹਾ ਕਿ ਸਰਕਾਰ ਨੇ ਅੱਜ 31 ਹੋਰ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਈ-ਵੀਜ਼ੇ ਦੇ ਦਿੱਤੇ ਹਨ, ਜਦੋਂਕਿ 23 ਹੋਰ ਅਰਜ਼ੀਆਂ ਲੰਬਿਤ ਹਨ। ਫੋਰਮ ਦੇ ਪ੍ਰਧਾਨ ਪੁਨੀਤ ਚੰਢੋਕ ਨੇ ਬਿਆਨ ਵਿੱਚ ਕਿਹਾ ਕਿ ਅਫ਼ਗਾਨਿਸਤਾਨ ਵਿੱਚ 74 ਸਿੱਖਾਂ ਤੇ ਹਿੰਦੂਆਂ ਕੋਲ ਵੈਧ ਈ-ਵੀਜ਼ਾ ਹੈ। ਇਨ੍ਹਾਂ ਸਾਰਿਆਂ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। ਕਾਬੁਲ ਵਿੱਚ ਅਤਿਵਾਦੀਆਂ ਵੱਲੋਂ ਬੀਤੇ ਜੂਨ ਮਹੀਨੇ ਗੁਰਦੁਆਰਾ ਕਰਤਾ-ਏ-ਪ੍ਰਵਾਨ ਵਿੱਚ ਹਮਲਾ ਕੀਤੇ ਜਾਣ ਮਗਰੋਂ ਚਾਰ ਜਥਿਆਂ ਵਿੱਚ 66 ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਲਿਆਂਦਾ ਗਿਆ ਸੀ।