ਸ੍ਰੀਨਗਰ:
ਜੰਮੂ ਕਸ਼ਮੀਰ ਅਤੇ ਗੁਆਂਢੀ ਮੁਲਕ ਪਾਕਿਸਤਾਨ ’ਚ ਅੱਜ ਸਵੇਰੇ 10.43 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੰਮੂ ਕਸ਼ਮੀਰ ’ਚ ਭੂਚਾਲ ਦੀ ਸ਼ਿੱਦਤ 5.2 ਮਾਪੀ ਗਈ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ’ਚ ਹਿੰਦੂਕੁਸ਼ ਦਾ ਪਹਾੜੀ ਖ਼ਿੱਤਾ ਸੀ। ਕਿਸੇ ਵੀ ਥਾਂ ’ਤੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ, ਖ਼ੈਬਰ ਪਖ਼ਤੂਨਖਵਾ ਅਤੇ ਹੋਰ ਇਲਾਕਿਆਂ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। -ਪੀਟੀਆਈ