ਨਵੀਂ ਦਿੱਲੀ, 28 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਭਾਰਤੀ ਅਰਥਚਾਰੇ ਨੂੰ ‘ਕੁਦਰਤੀ ਆਫ਼ਤ’ ਨੇ ਨਹੀਂ ਬਲਕਿ ਸਰਕਾਰ ਦੇ ਤਿੰਨ ਕੰਮਾਂ- ਨੋਟਬੰਦੀ, ਨੁਕਸਦਾਰ ਜੀਐੱਸਟੀ ਤੇ ਨਾਕਾਮ ਤਾਲਾਬੰਦੀ ਨੇ ‘ਤਬਾਹ’ ਕਰ ਛੱਡਿਆ ਹੈ। ਚੇਤੇ ਰਹੇ ਕਿ ਕੇਂਦਰੀ ਵਿੱਤ ਮੰਤਰੀ ਨੇ ਜੀਐੱਸਟੀ ਕੌਂਸਲ ਦੀ ਮੀਟਿੰਗ ਦੌਰਾਨ ਕੋਵਿਡ-19 ਮਹਾਮਾਰੀ ਨੂੰ ‘ਕੁਦਰਤੀ ਆਫ਼ਤ’ ਦੱਸਦਿਆਂ ਅਰਥਚਾਰੇ ’ਚ ਆਈ ਮੰਦੀ ਲਈ ਇਸ ਨੂੰ ਜ਼ਿੰਮੇਵਾਰ ਦੱਸਿਆ ਸੀ।