ਨਵੀਂ ਦਿੱਲੀ, 3 ਸਤੰਬਰ
ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਨੇ 20 ਹਜ਼ਾਰ ਕਰੋੜ ਰੁਪਏ ਦੇ ਹਵਾਲਾ ਕਾਰੋਬਾਰ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਕਥਿਤ ‘ਹਵਾਲਾ’ ਡੀਲਰ ਨਰੇਸ਼ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੈਨ ਨੂੰ ਮਨੀ ਲਾਂਡਰਿੰਗ ਐਕਟ ਦੀਆਂ ਧਾਰਾਵਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਏਜੰਸੀ ਸੈਂਕੜੇ ਫਰਜ਼ੀ ਕੰਪਨੀਆਂ ਅਤੇ 600 ਦੇ ਕਰੀਬ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ। ਇਹ ਮੁਲਕ ਦਾ ਸਭ ਤੋਂ ਵੱਡਾ ਹਵਾਲਾ ਘੁਟਾਲਾ ਹੈ। ਦਿੱਲੀ ਅਧਾਰਤ ਬਿਜ਼ਨਸਮੈਨ ’ਤੇ ਏਜੰਸੀ 2016 ਤੋਂ ਨਜ਼ਰ ਰੱਖ ਰਹੀ ਸੀ। -ਏਜੰਸੀ