ਨਵੀਂ ਦਿੱਲੀ: ਈਡੀ ਨੇ ਅੱਜ ਸ਼ਾਰਦਾ ਚਿੱਟ ਫੰਡ ਘੁਟਾਲਾ ਕੇਸ ਵਿਚ ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼, ਇਸ ਦੀ ਸੰਸਦ ਮੈਂਬਰ ਸ਼ਤਾਬਦੀ ਰੌਏ ਤੇ ਦੇਬਜਾਨੀ ਮੁਖਰਜੀ ਦੀ ਤਿੰਨ ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਇਹ ਮਾਮਲਾ ਕਾਲੇ ਧਨ ਨੂੰ ਸਫ਼ੈਦ ਕਰਨ ਨਾਲ ਜੁੜਿਆ ਹੋਇਆ ਹੈ। ਇਸ ਕੇਸ ਵਿਚ ਹੁਣ ਤੱਕ 600 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ ਕੀਤੀ ਜਾ ਚੁੱਕੀ ਹੈ।
‘ਯੂਨੀਟੈੱਕ’ ਗਰੁੱਪ ਦੀ 197 ਕਰੋੜ ਦੀ ਸੰਪਤੀ ਜ਼ਬਤ: ਈਡੀ ਨੇ ਰੀਅਲ ਅਸਟੇਟ ਗਰੁੱਪ ‘ਯੂਨੀਟੈੱਕ’ ਦੀ 197 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਪੀਐਮਐਲਏ ਕਾਨੂੰਨ ਤਹਿਤ ਜ਼ਬਤ ਕਰ ਲਈ ਹੈ। ਦਸ ਜਾਇਦਾਦਾਂ ਜਿਨ੍ਹਾਂ ਵਿਚ ਗੰਗਟੋਕ (ਸਿੱਕਿਮ) ਤੇ ਕੇਰਲਾ ਦੇ ਅਲਾਪੁਝਾ ਸਥਿਤ ਇਕ-ਇਕ ਰਿਜ਼ੌਰਟ ਸ਼ਾਮਲ ਹੈ, ਨੂੰ ਜ਼ਬਤ ਕੀਤਾ ਗਿਆ ਹੈ। -ਪੀਟੀਆਈ