ਰਾਂਚੀ: ਈਡੀ ਨੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੋਂ ਇੱਥੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਪੁੱਛ-ਪੜਤਾਲ ਕੀਤੀ। ਉਨ੍ਹਾਂ ਕੋਲੋਂ ਇਹ ਪੁੱਛ-ਪੜਤਾਲ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਕੀਤੀ ਗਈ ਹੈ। ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੋਰੇਨ, ਜੋ ਕਿ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਵੀ ਹਨ, ਇਸ ਤੋਂ ਪਹਿਲਾਂ ਈਡੀ ਦੇ ਸੱਤ ਸੰਮਨਾਂ ਉਤੇ ਪੇਸ਼ ਨਹੀਂ ਹੋਏ। ਹੁਣ ਅੱਠਵੀਂ ਵਾਰ ਸੰਮਨ ਕਰਨ ’ਤੇ ਉਹ ਸਵਾਲਾਂ ਦੇ ਜਵਾਬ ਦੇਣ ਲਈ ਰਾਜ਼ੀ ਹੋਏ ਸਨ। ਈਡੀ ਦੀ ਟੀਮ ਅੱਜ ਬਾਅਦ ਦੁਪਹਿਰ ਇਕ ਵਜੇ ਸੋਰੇਨ ਦੀ ਰਿਹਾਇਸ਼ ’ਤੇ ਪੁੱਜੀ। ਇਸ ਮੌਕੇ ਵੱਡੀ ਗਿਣਤੀ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮ ਬਾਡੀ ਕੈਮਰਿਆਂ ਨਾਲ ਘਰ ਦੇ ਆਲੇ-ਦੁਆਲੇ ਦੀ ਗਤੀਵਿਧੀ ਉਤੇ ਨਜ਼ਰ ਰੱਖ ਰਹੇ ਸਨ। -ਪੀਟੀਆਈ