ਨਵੀਂ ਦਿੱਲੀ, 5 ਜੁਲਾਈ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਜਲ ਬੋਰਡ ਦੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੇ ਭ੍ਰਿਸ਼ਟਾਚਾਰ ਮਾਮਲੇ ਵਿਚ ਦਿੱਲੀ, ਅਹਿਮਦਾਬਾਦ, ਮੁੰਬਈ ਅਤੇ ਹੈੱਦਰਾਬਾਦ ਵਿੱਚ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਈਡੀ ਨੇ 41 ਲੱਖ ਰੁਪਏ ਸਮੇਤ ਦਸਤਾਵੇਜ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ ਹਨ।
ਏਜੰਸੀ ਦੇ ਦਿੱਲੀ ਖੇਤਰੀ ਦਫ਼ਤਰ ਵੱਲੋਂ 3 ਜੁਲਾਈ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਇਹ ਜ਼ਬਤੀ ਕੀਤੀ ਗਈ ਹੈ। ਈਡੀ ਨੇ ਐੱਫਆਈਆਰ ਵਿਚ ਦੋਸ਼ ਲਾਇਆ ਹੈ ਐਸਟੀਪੀ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 1546 ਕਰੋੜ ਰੁਪਏ ਤਿਆਰ ਕੀਤੀ ਗਈ ਸੀ ਪਰ ਟੈਂਡਰ ਪ੍ਰਕਿਰਿਆ ਦੌਰਾਨ ਇਸਨੂੰ ਸਹੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ 1943 ਕਰੋੜ ਰੁਪਏ ਕਰ ਦਿੱਤਾ ਗਿਆ। -ਪੀਟੀਆਈ