ਨਵੀਂ ਦਿੱਲੀ: ਸਿੱਖ ਵਿਰੋਧੀ ਦੰਗਿਆਂ ਦੀ ਇਕ ਪੀੜਤਾ ਬਲਬੀਰ ਕੌਰ ਵੱਲੋਂ ਮੁਆਵਜ਼ਾ ਨਾ ਮਿਲਣ ਦੇ ਦਾਅਵੇ ਤੋਂ ਬਾਅਦ ਹਾਈ ਕੋਰਟ ਨੇ ‘ਆਪ’ ਸਰਕਾਰ ਤੋਂ ਜਵਾਬ ਮੰਗਿਆ ਹੈ। 1984 ’ਚ ਹੋਏ ਦੰਗਿਆਂ ਦੀ ਪੀੜਤਾ ਨੇ ਅਦਾਲਤ ਦਾ ਰੁਖ਼ ਕਰ ਕੇ ਦਾਅਵਾ ਕੀਤਾ ਹੈ ਕਿ ਉਸ ਨੂੰ 2006 ਤੇ 2014 ਵਿਚ ਐਲਾਨਿਆ ਗਿਆ ਮੁਆਵਜ਼ਾ ਨਹੀਂ ਮਿਲਿਆ। ਅਦਾਲਤ ਨੇ ਪਟੀਸ਼ਨ ’ਤੇ ਦਿੱਲੀ ਸਰਕਾਰ ਨੂੰ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ। ਪੀੜਤਾ ਬਲਬੀਰ ਕੌਰ ਦੇ ਪਤੀ ਦੀ ਦੰਗਿਆਂ ਵਿਚ ਮੌਤ ਹੋ ਗਈ ਸੀ।
-ਪੀਟੀਆਈ