ਨਵੀਂ ਦਿੱਲੀ, 17 ਜੂਨ
ਗ਼ਾਜ਼ੀਆਬਾਦ ਵਿਚ ਬਜ਼ੁਰਗ ਮੁਸਲਮਾਨ ’ਤੇ ਹਮਲੇ ਨਾਲ ਸਬੰਧਤ ਵੀਡੀਓ ਨੂੰ ਸਾਂਝਾ ਕਰਨ ਲਈ ਦਿੱਲੀ ਪੁਲੀਸ ਨੂੰ ਅਦਾਕਾਰਾ ਸਵਰਾ ਭਾਸਕਰ, ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਹੇਸ਼ਵਰੀ ਅਤੇ ਹੋਰਾਂ ਖ਼ਿਲਾਫ ਸ਼ਿਕਾਇਤ ਮਿਲੀ ਹੈ। ਇਸ ਦੀ ਸ਼ਿਕਾਇਤ ਤਿਲਕ ਮਾਰਗ ਥਾਣੇ ਵਿਚ ਕੀਤੀ ਗਈ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਸਾਨੂੰ ਅਭਿਨੇਤਰੀ ਸਵਰਾ ਭਾਸਕਰ, ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਹੇਸ਼ਵਰੀ ਅਤੇ ਹੋਰਾਂ ਖ਼ਿਲਾਫ਼ ਤਿਲਕ ਮਾਰਗ ਥਾਣੇ ਵਿਚ ਸ਼ਿਕਾਇਤ ਮਿਲੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।”