ਜ਼ਮਗੜ੍ਹ (ਉੱਤਰ ਪ੍ਰਦੇਸ਼), 18 ਅਕਤੂਬਰ
ਜ਼ਿਲ੍ਹੇ ਵਿੱਚ ਐਤਵਾਰ ਨੂੰ ਕਥਿਤ ਤੌਰ ’ਤੇ ਸ਼ਰਾਬ ਪੀਣ ਲਈ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਇਕ ਮੰਦਿਰ ਦੇ ਬਜ਼ੁਰਗ ਪੁਜਾਰੀ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਆਜ਼ਮਗੜ੍ਹ-ਗੋਰਖਪੁਰ ਰਾਜ ਮਾਰਗ ’ਤੇ ਲਾਸ਼ ਰੱਖ ਕੇ ਜਾਮ ਲਾਇਆ। ਪੁਲੀਸ ਅਨੁਸਾਰ ਪੁਜਾਰੀ ਰਾਮਚੰਦਰ ਦਾਸ(80)ਸ਼ਨਿਚਰਵਾਰ ਰਾਤ ਬਾਜ਼ਾਰ ਗਿਆ ਸੀ। ਵਾਪਸੀ ਵੇਲੇ ਗੁਆਂਢੀ ਪਿੰਡ ਦਾ ਇਕ ਸ਼ਰਾਬੀ ਨੌਜਵਾਨ ਉਨ੍ਹਾਂ ਕੋਲ ਆਇਆ ਤੇ ਨਸ਼ੇ ਲਈ ਪੈਸੇ ਮੰਗਣ ਲੱਗਾ। ਪੁਜਾਰੀ ਵੱਲੋਂ ਇਨਕਾਰ ਕਰਨ ’ਤੇ ਉਸ ਨੇ ਪੁਜਾਰੀ ’ਤੇ ਡੰਡੇ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਿਆ। ਪੁਜਾਰੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਅੱਜ ਉਸ ਦੀ ਮੌਤ ਹੋ ਗਈ। ਖ਼ਬਰ ਲਿਖੇ ਜਾਣ ਤਕ ਜਾਮ ਜਾਰੀ ਸੀ ਤੇ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ।
-ਪੀਟੀਆਈ