ਲਖਨਊ, 29 ਜਨਵਰੀ
ਚੋਣ ਕਮਿਸ਼ਨ ਨੇ ਅਗਾਮੀ ਉੱਤਰ ਪ੍ਰਦੇਸ਼ (ਯੂਪੀ) ਵਿਧਾਨ ਸਭਾ ਚੋਣਾਂ ਸਬੰਧੀ ‘ਚੋਣ ਸਰਵੇਖਣਾਂ’ ਉੱਤੇ 10 ਫਰਵਰੀ ਸਵੇਰੇ 7 ਵਜੇ ਤੋਂ 7 ਮਾਰਚ ਸ਼ਾਮ 6.30 ਤੱਕ ਪਾਬੰਦੀ ਲਾ ਦਿੱਤੀ ਹੈ। ਸ਼ਨਿਚਰਵਾਰ ਨੂੰ ਜਾਰੀ ਬਿਆਨ ਵਿੱਚ ਯੂਪੀ ਦੇ ਮੁੱਖ ਚੋਣ ਅਧਿਕਾਰੀ ਅਜੈ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਚੋਣ ਸਰਵੇਖਣ ਕਰਵਾਉਣ, ਇਨ੍ਹਾਂ ਨੂੰ ਪ੍ਰਿੰਟ ਜਾਂ ਇਲੈੱਕਟਰੋਨਿਕ ਮੀਡੀਆ ’ਚ ਪ੍ਰਕਾਸ਼ਿਤ/ਪ੍ਰਸਾਰਿਤ ਕਰਨ ਜਾਂ ਇਸ ਦਾ ਪ੍ਰਚਾਰ ਕਰਨ ’ਤੇ 10 ਫਰਵਰੀ ਸਵੇਰੇ 7 ਵਜੇ ਤੋਂ 7 ਮਾਰਚ ਸ਼ਾਮ 6.30 ਤੱਕ ਪਾਬੰਦੀ ਰਹੇਗੀ। ਇਸ ਦੀ ਉਲੰਘਣਾ ਕਰਨ ਵਾਲੇ ਨੂੰ ਵਿਅਕਤੀ ਨੂੰ ਦੋ ਸਾਲ ਦੇ ਜੇਲ੍ਹ ਜਾਂ ਜੁਰਮਾਨਾ ਜਾਂ ਦੋਵਾਂ ਦੀ ਸਜ਼ਾ ਹੋਵੇਗੀ। -ਪੀਟੀਆਈ