ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਭਾਜਪਾ ਆਗੂ ਹਿਮੰਤ ਬਿਸਵਾ ਸਰਮਾ ਦੇ ਚੋਣ ਪ੍ਰਚਾਰ ’ਤੇ ਲਾਈ ਪਾਬੰਦੀ ਘਟਾਉਣ ਦੇ ਮਾਮਲੇ ’ਚ ਕਿਹਾ ਕਿ ਲੱਗਦਾ ਹੈ ਕਿ ਚੋਣ ਕਮਿਸ਼ਨ ਨੇ ਆਪਣੀ ਨਿਯਮਾਂ ਵਾਲੀ ਕਿਤਾਬ ’ਚੋਂ ‘ਨਿਰਪੱਖਤਾ’ ਵਾਲਾ ਪੰਨਾ ਹੀ ਪਾੜ ਦਿੱਤਾ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘ਅਸੀਂ ਉਡੀਕ ਕਰ ਰਹੇ ਸੀ ਕਿ ਭਾਜਪਾ ਆਗੂ ਦੀ ਕਾਰ ’ਚੋਂ ਈਵੀਐੱਮ ਮਿਲਣ ਮਗਰੋਂ ਚੋਣ ਕਮਿਸ਼ਨ ਸਖਤ ਕਦਮ ਚੁੱਕੇਗਾ ਪਰ ਉਸ ਵੱਲੋਂ ਚੁੱਕੇ ਇੱਕ ਹੋਰ ਕਦਮ ਤੋਂ ਤਾਂ ਲੱਗਦਾ ਹੈ ਕਿ ਕਮਿਸ਼ਨ ਨੇ ਆਪਣੀ ਨਿਯਮਾਂ ਵਾਲੀ ਕਿਤਾਬ ’ਚੋਂ ਨਿਰਪੱਖਤਾ ਵਾਲਾ ਪੰਨਾ ਹੀ ਪਾੜ ਿਦੱਤਾ ਹੈ।