ਨਵੀਂ ਦਿੱਲੀ, 19 ਸਤੰਬਰ
ਚੋਣ ਕਮਿਸ਼ਨ ਨੇ ਕਾਲੇ ਧਨ ਤੋਂ ਚੋਣ ਫੰਡਿੰਗ ਦਾਨ ਨੂੰ ਰੋਕਣ ਲਈ ਬੇਨਾਮ ਸਿਆਸੀ ਚੰਦੇ ਨੂੰ 20,000 ਰੁਪਏ ਤੋਂ ਘਟਾ ਕੇ 2,000 ਰੁਪਏ ਅਤੇ ਨਕਦ ਦਾਨ ਨੂੰ 20 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 20 ਕਰੋੜ ਰੁਪਏ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਪੱਤਰ ਲਿਖ ਕੇ ਲੋਕ ਪ੍ਰਤੀਨਿਧਤਾ (ਆਰਪੀ) ਐਕਟ ਵਿੱਚ ਕਈ ਸੋਧਾਂ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਫਾਰਸ਼ਾਂ ਦਾ ਮਕਸਦ ਰਾਜਨੀਤਿਕ ਪਾਰਟੀਆਂ ਦੁਆਰਾ ਪ੍ਰਾਪਤ ਦਾਨ ਵਿੱਚ ਸੁਧਾਰ ਅਤੇ ਪਾਰਦਰਸ਼ਤਾ ਲਿਆਉਣਾ ਹੈ ਅਤੇ ਇਸ ਵਿੱਚ ਉਮੀਦਵਾਰਾਂ ਦੁਆਰਾ ਆਪਣੀ ਕਿਸਮਤ ਅਜ਼ਮਾਉਣ ਲਈ ਕੀਤੇ ਗਏ ਖਰਚਿਆਂ ਨੂੰ ਵੀ ਸ਼ਾਮਲ ਕਰਨਾ ਹੈ। -ਪੀਟੀਆਈ