ਕੋਲਕਾਤਾ: ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਪੱਛਮੀ ਬੰਗਾਲ ਚੋਣਾਂ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਸਬੰਧੀ ਕੇਸਾਂ ਦੀ ਜਾਂਚ ਤਹਿਤ ਅੱਜ ਛੇ ਜਣਿਆਂ ਨੂੰ ਕਈ ਕਥਿਤ ਗੰਭੀਰ ਕੇਸਾਂ ’ਚ ਸ਼ਮੂਲੀਅਤ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਹੈ। ਸੂਤਰਾਂ ਮੁਤਾਬਕ ਸੀਬੀਆਈ ਦੀ ਇੱਕ ਟੀਮ ਅੱਜ ਸਵੇਰੇ ਹਾਵੜਾ ਜ਼ਿਲ੍ਹੇ ’ਚ ਗਈ ਅਤੇ ਦੋਮਜੁਰ ਇਲਾਕੇ ’ਚੋਂ ਛੇ ਜਣਿਆਂ ਨੂੰ ਹਿਰਾਸਤ ’ਚ ਲੈ ਲਿਆ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਜ਼ਿਲ੍ਹਾ ਨਾਦੀਆ ’ਚ ਦੋ ਅਤੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਚੋਣਾਂ ਦੌਰਾਨ ਵਾਪਰੀ ਇੱਕ ਹਿੰਸਕ ਘਟਨਾ ਸਬੰਧੀ ਸੀਬੀਆਈ ਹੁਣ ਤੱਕ 34 ਐੱਫਆਈਆਰਜ਼ ਦਰਜ ਕਰ ਚੁੱਕੀ ਹੈ ਤੇ ਇਸ ਸਬੰਧੀ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। -ਪੀਟੀਆਈ